ਸ਼ਹਿਣਾ, 1 ਜਨਵਰੀ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਪਿਛਲੇ ਚਾਰ ਸਾਲਾਂ ਤੋਂ ਹਰ ਖੇਤਰ 'ਚ ਕੰਮ ਕਰ ਰਹੀ ਹੈ | ਇਹ ਸ਼ਬਦ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਡਾ: ਗੁਰਜਿੰਦਰ ਸਿੰਘ ਸਰਪੰਚ ਦੀ ਅਗਵਾਈ ਵਿਚ ਸਥਾਨਕ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਨੇ ਕੋਈ ਅਜਿਹੇ ਕੰਮ ਨਹੀਂ ਕੀਤੇ | ਜਿਸ ਨਾਲ ਹਰ ਵਰਗ ਨੂੰ ਫ਼ਾਇਦਾ ਹੋਵੇ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਵਰਗ ਲਈ ਕਾਰਜ ਕੀਤੇ ਹਨ | ਨੌਜਵਾਨ ਵਰਗ ਨੂੰ ਨੌਕਰੀਆਂ ਦਿੱਤੀਆਂ | ਜਿਸ ਨਾਲ ਪਰਿਵਾਰਾਂ 'ਚ ਖ਼ੁਸ਼ਹਾਲੀ ਆਈ | ਨਸ਼ਿਆਂ ਦੀ ਰੋਕਥਾਮ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰ ਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ | ਚੇਅਰਮੈਨ ਭੰਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰਾਂ ਕੋਲ ਹੁਣ ਕੋਈ ਮੱੁਦਾ ਨਹੀਂ ਰਿਹਾ | ਇਸ ਮੌਕੇ ਸੁਖਮੰਦਰ ਸਿੰਘ ਮਾਰਬਲ ਵਾਲੇ, ਬੂਟਾ ਸਿੰਘ ਸੈਂਹਬੀ, ਡਾ: ਸਹਿਬਾਜ ਭੱਟੀ, ਬੂਟਾ ਖ਼ਾਨ ਮਲੇਰਕੋਟਲਾ, ਬੂਟਾ ਸਿੰਘ ਪੰਚ ਜਗਜੀਤਪੁਰਾ, ਅਜੈਬ ਸਿੰਘ ਸੁਖਪੁਰਾ ਆਦਿ ਵੀ ਹਾਜ਼ਰ ਸਨ |