ਸ਼ਹਿਣਾ, 2 ਜਨਵਰੀ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸੁੰਦਰ ਪਾਲਕੀ ਸਾਹਿਬ ਵਿਚ ਸਜਾਇਆ ਗਿਆ | ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਏ ਨਗਰ ਕੀਰਤਨ ਦੌਰਾਨ ਰਾਗੀ ਭਾਈ ਧਿਆਨ ਸਿੰਘ ਸ਼ਹਿਣਾ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਪੰਜਾਬ ਦੇ ਪ੍ਰਸਿੱਧ ਢਾਡੀ ਬੀਬੀ ਰਾਜਵੰਤ ਕੌਰ ਫ਼ਤਿਹਗੜ੍ਹ ਸਾਹਿਬ ਦੇ ਜਥੇ ਵਲੋਂ ਇਤਿਹਾਸਕ ਵਾਰਾਂ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਗਿੰਦਰ ਸਿੰਘ ਖ਼ਾਲਸਾ, ਪ੍ਰਧਾਨ ਹਰਜੀਤ ਸਿੰਘ ਖਹਿਰਾ ਅਤੇ ਹੈਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਆਦਿ ਨੇ ਦੱਸਿਆ ਕਿ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਸਿੱਖ ਸੰਗਤਾਂ ਅਤੇ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿਖੇ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ, 5 ਜਨਵਰੀ ਨੂੰ ਭੋਗ ਪਾਏ ਜਾਣਗੇ ਜਾਣਗੇ | ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਲਈ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ | ਵਿਸ਼ਾਲ ਨਗਰ ਕੀਰਤਨ ਦਾ ਪੱਤੀ ਬੱਠਾ ਭੋਲੀਆ, ਗਿੱਲ ਦੂਹਰੀ, ਮੌੜਾਂ ਦਾ ਅਗਵਾੜ, ਉੱਪਲ ਪੱਤੀ ਬਾਹਰਲੀ ਬਸਤੀ, ਮੇਨ ਬੱਸ ਸਟੈਂਡ ਸ਼ਹਿਣਾ ਤੋਂ ਇਲਾਵਾ ਵੱਖ-ਵੱਖ ਪੜਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਭਾਈ ਨਿਰਮਲ ਸਿੰਘ ਅਤੇ ਪ੍ਰਬੰਧਕ ਕਮੇਟੀ, ਗੁਰਦੁਆਰਾ ਤਿ੍ਵੇਣੀ ਸਾਹਿਬ ਸ਼ਹਿਣਾ ਦੇ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਤੇ ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਸੰਗਤਾਂ ਲਈ ਚਾਹ, ਭੁਜੀਆ-ਬਦਾਨਾ ਅਤੇ ਹੋਰ ਪਕਵਾਨਾਂ ਦੇ ਲੰਗਰ ਅਤੁੱਟ ਵਰਤਾਏ ਗਏ | ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਹਰਗੋਬਿੰਦ ਕੋਚ ਬਾਡੀ ਬਿਲਡਰਜ਼, ਮਾ: ਬਲਦੇਵ ਸਿੰਘ, ਸਰਪੰਚ ਜਤਿੰਦਰ ਸਿੰਘ ਖਹਿਰਾ, ਨਾਹਰ ਸਿੰਘ ਢੀਂਡਸਾ, ਜੱਗਾ ਸਿੰਘ ਮੌੜ, ਦਰਸ਼ਨ ਸਿੰਘ ਗਿੱਲ, ਜਰਨੈਲ ਸਿੰਘ ਸੋਖੇ, ਬਿੱਲਾ ਝੱਲੀ, ਬੇਅੰਤ ਸਿੰਘ ਸਰਾਂ ਪ੍ਰਧਾਨ, ਬੇਅੰਤ ਸਿੰਘ ਗਿੱਲ, ਭੋਲਾ ਸਿੰਘ ਖਹਿਰਾ, ਭੁਪਿੰਦਰਜੀਤ ਸਿੰਘ ਬਿੱਟੂ, ਅੰਗਰੇਜ਼ ਸਿੰਘ ਜੱਸਲ, ਗੁਰਜੀਤ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚਾਇਤ ਮੈਂਬਰ, ਪੰਚਾਇਤ ਮੈਂਬਰ ਪੀਤਾ ਸਿੰਘ, ਗੁਰਮੁਖ ਸਿੰਘ, ਰਾਣੀ ਕੌਰ, ਨਾਜ਼ਮ ਸਿੰਘ ਫ਼ੌਜੀ, ਜੋਗਿੰਦਰ ਸਿੰਘ, ਰੂਪ ਸਿੰਘ, ਮਲਕੀਤ ਸਿੰਘ ਜਟਾਣਾ, ਅਮਨਾ ਖਹਿਰਾ, ਲਖਵੀਰ ਸਿੰਘ ਦੋਦੇਵਾਲੀਆ, ਲਖਵੀਰ ਸਿੰਘ ਖ਼ਾਲਸਾ, ਹਨੀ ਸਿੰਘ, ਦਰਸ਼ਨ ਸਿੰਘ ਸਿੱਧੂ, ਨਿਰਮਲ ਸਿੰਘ ਨਿੰਮਾ ਮੌੜ, ਗੁਰਪਿੰਦਰ ਸਿੰਘ ਪਿੰਕੂ, ਅਵਤਾਰ ਸਿੰਘ ਸੰਧੂ, ਬਲਕਾਰ ਸਿੰਘ ਦੋਦੇਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |