18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਤਪਾ ਵਿਖੇ ਹੋਏ ਦੋਹਰੇ ਕਤਲ ਕਾਂਡ ਮਾਮਲੇ ਵਿਚ ਮੁਲਜ਼ਮ ਬਾਇੱਜ਼ਤ ਬਰੀ

Ad Position 21
No active advertisement
ਅਜੀਤ ਡੈਸਕ 06-01-2026
ਬਰਨਾਲਾ, 5 ਜਨਵਰੀ (ਨਰਿੰਦਰ ਅਰੋੜਾ)-ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਸ੍ਰੀ ਬਿਕਰਮਜੀਤ ਸਿੰਘ ਦੀ ਅਦਾਲਤ ਵਲੋਂ ਤਪਾ ਡੇਰੇ ਵਿਚ ਹੋਏ ਦੋਹਰੇ ਕਤਲ ਮਾਮਲੇ ਦਾ ਫ਼ੈਸਲਾ ਸੁਣਾਉਂਦੇ ਹੋਏ ਮੁਲਜ਼ਮਾਂ ਨੂੰ ਐਡਵੋਕੇਟ ਸਤਨਾਮ ਸਿੰਘ ਰਾਹੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਦਿੰਦਿਆਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਦੱਸਿਆ ਕਿ 12 ਮਈ 2017 ਨੂੰ ਮਹੰਤ ਗੋਪਾਲ ਦਾਸ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਕਿ ਡੇਰੇ ਵਿਚ ਹੇਮੰਤ ਕੁਮਾਰ, ਰਘੁਨੰਦਨ ਦਾਸ, ਰਮੇਸ਼ਵਰ ਦਾਸ, ਵਰਿੰਦਰ ਕੁਮਾਰ, ਰਮੇਸ਼ ਕੁਮਾਰ, ਦਿਆਲ ਦਾਸ, ਗੋਬਿੰਦ ਰਾਮ, ਭੁਵਨੇਸ਼ਵਰ ਦਾਸ, ਕਪਿਲ ਕੁਮਾਰ, ਹਥਿਆਰਾਂ ਸਮੇਤ ਇੱਟਾਂ ਰੋੜੇ ਮਾਰਦੇ ਹੋਏ ਡੇਰੇ ਅੰਦਰ ਸ਼ਾਮਿਲ ਹੋ ਗਏ ਅਤੇ ਹੇਮੰਤ ਕੁਮਾਰ ਨੇ ਪਿਸਟਲ ਦਾ ਫਾਇਰ ਕੀਤਾ ਜੋ ਲੱਛਮੀ ਨਰੈਣ ਅਤੇ ਗੁਲਾਬ ਰਾਮ ਦੇ ਵੱਜ ਗਿਆ ਅਤੇ ਦੂਸਰੇ ਉਪਰੋਕਤ ਦੋਸ਼ੀਆਂ ਨੇ ਵੀ ਆਪਣੇ ਹਥਿਆਰਾਂ ਨਾਲ ਡੇਰੇ ਦੇ ਦੂਸਰੇ ਸੇਵਾਦਾਰਾਂ 'ਤੇ ਹਮਲਾ ਕਰ ਦਿੱਤਾ | ਜਿਸ ਦੌਰਾਨ ਗੁਲਾਬ ਰਾਮ ਤੇ ਲੱਛਮੀ ਨਰੈਣ ਦੀ ਮੌਤ ਹੋ ਗਈ | ਜਿਸ 'ਤੇ ਉਪਰੋਕਤ ਮੁਲਜ਼ਮਾਂ ਵਿਰੁੱਧ 12 ਮਈ 2017 ਨੂੰ ਕਤਲ ਦੀਆਂ ਵੱਖ-ਵੱਖ ਧਰਾਵਾਂ ਤਹਿਤ ਥਾਣਾ ਤਪਾ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਦੌਰਾਨੇ ਤਫ਼ਤੀਸ਼ ਪੁਲਿਸ ਵਲੋਂ ਰਮੇਸ਼ ਕੁਮਾਰ, ਗੋਬਿੰਦ ਕੁਮਾਰ ਅਤੇ ਕਪਿਲ ਰਾਮ ਬੇਗੁਨਾਹ ਕਰਾਰ ਦੇ ਦਿੱਤਾ ਤੇ ਬਾਕੀਆਂ ਵਿਰੁੱਧ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਅਤੇ ਕਰੀਬ ਸਾਢੇ 8 ਸਾਲ ਚੱਲੀ ਅਦਾਲਤੀ ਕਾਰਵਾਈ ਦੌਰਾਨ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵਲੋਂ ਹੇਮੰਤ ਕੁਮਾਰ ਨੂੰ 8 ਸਾਲ ਦੀ ਸਜਾ ਕੀਤੀ ਗਈ ਪਰ ਹੇਮੰਤ ਕੁਮਾਰ ਸਾਢੇ 8 ਸਾਲ ਦੇ ਕਰੀਬ ਸਜਾ ਕੱਟ ਚੁੱਕਾ ਹੈ ਅਤੇ ਰਘੁਨੰਦਨ ਦਾਸ, ਭੁਵਨੇਸ਼ਵਰ ਦਾਸ, ਦਿਆਲ ਦਾਸ ਤੇ ਵਰਿੰਦਰ ਕੁਮਾਰ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਨੇ ਪੰਜਾਬ ਸਰਕਾਰ ਖ਼ਿਲਾਫ਼ ਦਿੱਤਾ ਰੋਸ ਪੱਤਰ ਅਗਲੀ ਖ਼ਬਰ ਨਾਬਾਲਗ ਲੜਕੇ ਤੋਂ ਚਾਂਦੀ ਦੀ ਚੈਨੀ ਅਤੇ ਕੜਾ ਖੋਹਿਆ-ਦੋ ਖ਼ਿਲਾਫ਼ ਮਾਮਲਾ ਦਰਜ
Ad Position 24