18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਨਾਬਾਲਗ ਲੜਕੇ ਤੋਂ ਚਾਂਦੀ ਦੀ ਚੈਨੀ ਅਤੇ ਕੜਾ ਖੋਹਿਆ-ਦੋ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 06-01-2026
ਬਰਨਾਲਾ, 5 ਜਨਵਰੀ (ਰਾਜ ਪਨੇਸਰ)-ਸਥਾਨਕ ਦਾਣਾ ਮੰਡੀ ਵਿਖੇ ਸਕੂਟਰੀ ਸਵਾਰ ਨਾਬਾਲਗ ਲੜਕੇ ਤੋਂ ਚਾਂਦੀ ਦਾ ਕੜਾ ਅਤੇ ਚੈਨੀ ਖੋਹਣ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਥਾਣਾ ਸਿਟੀ-1 ਬਰਨਾਲਾ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਮੁਨੀਸ਼ ਕੁਮਾਰ ਪੱੁਤਰ ਲੇਖ ਰਾਜ ਵਾਸੀ ਪਿਆਰਾ ਕਾਲੋਨੀ ਪੱਤੀ ਰੋਡ, ਬਰਨਾਲਾ ਨੇ ਦੱਸਿਆ ਕਿ ਮੇਰਾ ਛੋਟਾ ਨਾਬਾਲਗ ਲੜਕਾ ਦਾਣਾ ਮੰਡੀ ਬਰਨਾਲਾ ਵਿਖੇ ਬਣੀ ਗਊਸ਼ਾਲਾ ਵਿਚ ਗਊਆਂ ਨੂੰ ਹਰਾ ਪਾ ਕੇ ਵਾਪਸ ਘਰ ਆ ਰਿਹਾ ਸੀ ਤਾਂ ਜਦੋਂ ਉਹ ਦਾਣਾ ਮੰਡੀ 'ਚ ਬਣੀ ਪਾਣੀ ਵਾਲੀ ਟੈਂਕੀ ਕੋਲ ਪਹੁੰਚਿਆ ਤਾਂ ਦੋ ਨਾਮਾਲੂਮ ਨੌਜਵਾਨਾਂ ਨੇ ਮੇਰੇ ਲੜਕੇ ਨੂੰ ਰੋਕ ਕੇ ਕਿਹਾ ਕਿ ਸਾਨੂੰ ਕਪਾਹ ਮੰਡੀ ਕੋਲ ਛੱਡ ਕੇ ਆਏ ਤਾਂ ਜਦੋਂ ਮੇਰੇ ਲੜਕੇ ਨੇ ਸਕੂਟਰੀ ਰੋਕੀ ਤਾਂ ਇਨ੍ਹਾਂ ਨੇ ਮੇਰੇ ਲੜਕੇ ਦੇ ਗਲੇ 'ਚੋਂ 5 ਤੋਲੇ ਚਾਂਦੀ ਦੀ ਚੈਨੀ ਖੋਹੀ ਤੇ ਸਕੂਟਰੀ ਦੀ ਚਾਬੀ ਦੂਰ ਸੱੁਟ ਦਿੱਤੀ ਤੇ ਫਿਰ ਲੜਕੇ ਦੇ ਹੱਥ ਵਿਚ ਪਾਏ 5 ਤੋਲੇ ਚਾਂਦੀ ਦਾ ਕੜਾ ਵੀ ਖੋਹ ਲਿਆ | ਮੇਰੇ ਲੜਕੇ ਨੇ ਰੌਲਾ ਵੀ ਪਾਇਆ ਪਰ ਲੁਟੇਰੇ ਮੌਕੇ 'ਤੋਂ ਫ਼ਰਾਰ ਹੋ ਗਏ | ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ | ਉੱਧਰ ਇਸ ਮਾਮਲੇ ਸਬੰਧੀ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕੁੱਝ ਸਮੇਂ ਵਿਚ ਹੀ ਚਾਂਦੀ ਦੇ ਗਹਿਣੇ ਬਰਾਮਦ ਕਰਦਿਆਂ ਅਨਮੋਲ ਸਿੰਘ ਪੱੁਤਰ ਬੀਰਬਲ, ਗਗਨ ਕੁਮਾਰ ਪੱੁਤਰ ਬੰਟੀ ਕੁਮਾਰ ਵਾਸੀਅਨ ਬਰਨਾਲਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉੱਧਰ ਕਈ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਚੋਰ ਲੁਟੇਰਿਆਂ ਨੂੰ ਪੁਲਿਸ ਦਾ ਖ਼ੌਫ਼ ਰਿਹਾ ਹੀ ਨਹੀਂ | ਹੁਣ ਤਾਂ ਇਹ ਲੁਟੇਰੇ ਨਾਬਾਲਗ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ | ਸ਼ਹਿਰ ਅੰਦਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨਾਲ ਬੱਚਿਆਂ, ਮਾਪਿਆਂ ਦੇ ਮਨਾ 'ਚ ਡਰ ਬੈਠ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਤਪਾ ਵਿਖੇ ਹੋਏ ਦੋਹਰੇ ਕਤਲ ਕਾਂਡ ਮਾਮਲੇ ਵਿਚ ਮੁਲਜ਼ਮ ਬਾਇੱਜ਼ਤ ਬਰੀ ਅਗਲੀ ਖ਼ਬਰ ਦੋ ਸਾਲ ਪਹਿਲਾਂ ਸੀਲ ਹੋਈ ਦਵਾਈਆਂ ਦੀ ਫ਼ੈਕਟਰੀ ਦੀ ਚਾਰਦੀਵਾਰੀ ਬਾਹਰ ਦਵਾਈਆਂ ਨੂੰ ਲੱਗੀ ਅੱਗ
Ad Position 24