20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭੁਪਿੰਦਰ ਸਿੰਘ ਬੇਦੀ ਦੇ ਨਾਵਲ 'ਮੇਰੀ ਨਜ਼ਰ ਵਿਚ' ਉਪਰ ਗੋਸ਼ਟੀ 25 ਨੂੰ

Ad Position 21
No active advertisement
ਅਜੀਤ ਡੈਸਕ 24-01-2026
ਬਰਨਾਲਾ, 23 ਜਨਵਰੀ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਡਾ: ਭੁਪਿੰਦਰ ਸਿੰਘ ਬੇਦੀ ਦੀ ਪੁਸਤਕ ਨਾਵਲ 'ਮੇਰੀ ਨਜ਼ਰ ਵਿਚ' ਉਪਰ ਗੋਸ਼ਟੀ 25 ਜਨਵਰੀ ਨੂੰ 2:00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ ਨੇ ਦਿੱਤੀ ਤੇ ਦੱਸਿਆ ਕਿ ਇਹ ਸਮਾਗਮ ਸ: ਐਸ.ਐਸ.ਪਦਮ ਨੂੰ ਸਮਰਪਿਤ ਹੋਵੇਗਾ | ਸਮਾਗਮ ਦੇ ਮੁੱਖ ਮਹਿਮਾਨ ਡਾ: ਸਤਨਾਮ ਸਿੰਘ ਜੱਸਲ ਰਿਟ: ਡੀਨ ਰਿਸਰਚ, ਪ੍ਰਧਾਨਗੀ ਸ੍ਰੀ ਹੀਰਾ ਲਾਲ, ਪੇਪਰ ਡਾ: ਰਾਮ ਪਾਲ ਸ਼ਾਹਪੁਰੀ ਪੜ੍ਹਨਗੇ | ਬਹਿਸ ਦਾ ਆਰੰਭ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਤੇ ਬੁਲਾਰੇ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਡਾ: ਤਰਸਪਾਲ ਕੌਰ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮਾਲਵਿੰਦਰ ਸ਼ਾਇਰ, ਪਿ੍ੰ: ਕਸ਼ਮੀਰ ਸਿੰਘ, ਡਾ: ਹਰਪ੍ਰੀਤ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਸਵਰਨਜੀਤ ਕੌਰ ਬਹਿਸ ਵਿਚ ਹਿੱਸਾ ਲੈਣਗੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸੁਖਾਨੰਦ ਦੇ ਜਨਮ ਦਿਨ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪਿੰਡ ਕੁਤਬਾ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 7 ਤੋਂ
Ad Position 24