30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ 13 ਤੋਂ

Ad Position 21
No active advertisement
ਅਜੀਤ ਡੈਸਕ 31-01-2026
ਧਨੌਲਾ, 30 ਜਨਵਰੀ (ਜਤਿੰਦਰ ਸਿੰਘ ਧਨੌਲਾ)-ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਵਲੋਂ ਐਨ.ਆਰ.ਆਈ. ਭਰਾਵਾਂ ਅਤੇ ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 41ਵਾਂ ਯਾਦਗਾਰੀ ਟੂਰਨਾਮੈਂਟ 13, 14 ਅਤੇ 15 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਪੱਕਾ ਬਾਗ ਵਿਖੇ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸਿਮਰਦੀਪ ਸਿੰਘ ਦੀਪੀ ਡੀ.ਪੀ ਨੇ ਦੱਸਿਆ ਕਿ 13 ਫਰਵਰੀ ਨੂੰ ਫੁੱਟਬਾਲ ਇਕ ਪਿੰਡ ਓਪਨ, ਬਾਸਕਟਬਾਲ ਓਪਨ, ਬਾਸਕਟਬਾਲ ਸਮੈਸਿੰਗ ਇਨਵੀਟੇਸ਼ਨ, 14 ਫਰਵਰੀ ਨੂੰ ਕਬੱਡੀ 50 ਕਿੱਲੋ ਇਕ ਪਿੰਡ, ਇਕ ਖਿਡਾਰੀ ਬਾਹਰੋਂ ਅਤੇ ਬਾਸਕਟਬਾਲ ਫਾਈਨਲ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ 15 ਫਰਵਰੀ ਨੂੰ ਕਬੱਡੀ 65 ਕਿੱਲੋ ਫਾਈਨਲ ਅਤੇ ਕਬੱਡੀ ਓਪਨ (ਆਲ ਓਪਨ) ਚਾਰ ਟੀਮਾਂ ਦੇ ਦਿਲਕਸ਼ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਤਕਰੀਬਨ 5 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਲੱਗ ਰਹੇ ਅਨਐਲਾਨੇ ਕੱਟਾਂ ਤੋਂ ਬਰਨਾਲਾ ਨਿਵਾਸੀ ਅਤੇ ਵਪਾਰੀ ਪ੍ਰੇਸ਼ਾਨ <br/> ਅਗਲੀ ਖ਼ਬਰ ਮਨਰੇਗਾ ਦੀ ਲੜਾਈ ਨਾਂਅ ਦੀ ਲੜਾਈ ਨਹੀਂ, ਹੱਕਾਂ ਦੀ ਲੜਾਈ ਹੈ - ਰਾਹੁਲਇੰਦਰ ਸਿੰਘ ਸਿੱਧੂ <br/>
Ad Position 24