07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗਊਸ਼ਾਲਾ ਅੱਗੇ ਸੜਕ 'ਤੇ ਖੜ੍ਹੇ ਨਿਕਾਸੀ ਪਾਣੀ ਕਾਰਨ ਕਿਸੇ ਸਮੇਂ ਵੀ ਵਾਪਰ ਸਕਦੈ ਗੰਭੀਰ ਹਾਦਸਾ

Ad Position 21
No active advertisement
ਅਜੀਤ ਡੈਸਕ 01-02-2026
ਧਨੌਲਾ, 31 ਜਨਵਰੀ (ਜਤਿੰਦਰ ਸਿੰਘ ਧਨੌਲਾ)-ਗਊਸ਼ਾਲਾ ਦੇ ਬਿਲਕੁਲ ਅੱਗੇ ਤਕਰੀਬਨ 2 ਏਕੜ ਲੰਬਾਈ ਵਿਚ ਖੜ੍ਹਾ ਨਿਕਾਸੀ ਪਾਣੀ ਕਿਸੇ ਗੰਭੀਰ ਹਾਦਸੇ ਦੀ ਉਡੀਕ ਕਰਦਾ ਦਿਖਾਈ ਦੇ ਰਿਹਾ ਹੈ | ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਨਿਕਾਸੀ ਪਾਣੀ ਸੜਕ 'ਤੇ ਖੜ੍ਹਾ ਲੰਘਣ ਵਾਲੇ ਰਾਹਗੀਰਾਂ ਨੂੰ ਮੂੰਹ ਚੜ੍ਹਾਉਂਦਾ ਰਹਿੰਦਾ ਹੈ | ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਇਸ ਮਸਲੇ ਨੂੰ ਨਜਿੱਠਣ ਲਈ ਗੰਭੀਰ ਨਹੀਂ | ਨਗਰ ਕੌਂਸਲ ਦੇ ਨੁਮਾਇੰਦਿਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ | ਉਹ ਅਜਿਹੇ ਸੰਗੀਨ ਮਾਮਲਿਆਂ ਨੂੰ ਟਿੱਚ ਸਮਝਣ ਲੱਗ ਪਏ ਹਨ | ਤਕਰੀਬਨ ਤਿੰਨ ਮਹੀਨੇ ਪਹਿਲਾਂ ਇਲਾਕਾਪੁਰ ਵਿਚ ਚਿਕਨਗੁਣੀਆਂ ਫੈਲਿਆ ਜਿਸ ਨੇ ਲੋਕਾਂ ਨੂੰ ਤੜਫਾ ਕੇ ਰੱਖ ਦਿੱਤਾ | ਹੁਣ ਸਰਦੀ ਦਾ ਸੀਜ਼ਨ ਤਕਰੀਬਨ ਸਮਾਪਤੀ ਦੇ ਨਜ਼ਦੀਕ ਹੈ ਅਤੇ ਸੂਰਜੀ ਤਪਸ਼ ਵਧਣੀ ਸ਼ੁਰੂ ਹੋ ਚੁੱਕੀ ਹੈ | ਜ਼ਿਆਦਾ ਸਰਦੀ ਪੈਣ ਕਰ ਕੇ ਬਿਮਾਰੀਆਂ ਦਾ ਪ੍ਰਕੋਪ ਕੁੱਝ ਸਮੇਂ ਲਈ ਥੰਮ੍ਹ ਗਿਆ ਸੀ | ਪ੍ਰੰਤੂ ਜੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ 'ਤੇ ਕਾਬੂ ਨਾ ਪਾਇਆ ਗਿਆ ਤੇ ਸਮਾਂ ਰਹਿੰਦੇ ਇੱਥੇ ਕੀਟਨਾਸ਼ਕਾਂ ਦਾ ਸਪਰੇ ਨਾ ਕੀਤਾ ਗਿਆ ਤਾਂ ਇੱਥੇ ਗੰਭੀਰ ਬਿਮਾਰੀ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਸੜਕ ਕਿਨਾਰੇ ਖੜ੍ਹਾ ਪਾਣੀ ਮਹਾਵੀਰ ਮੰਦਰ ਤੋਂ ਵਾਪਸ ਪਰਤ ਰਹੇ ਇਕ ਸੇਵਾਦਾਰ ਨੌਜਵਾਨ ਦੀ ਜਾਨ ਵੀ ਲੈ ਚੁੱਕਾ ਹੈ | ਇਸ ਦੇ ਬਾਵਜੂਦ ਵੀ ਇਸ ਪਾਣੀ ਨੂੰ ਨਿਕਾਸ ਕਰਨ ਲਈ ਨਾ ਤਾਂ ਨਗਰ ਕੌਂਸਲ ਗੰਭੀਰ ਹੈ ਨਾ ਜ਼ਿਲ੍ਹਾ ਪ੍ਰਸ਼ਾਸਨ | ਇਲਾਕਾ ਭਰ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਇੱਥੇ ਥਾਂ-ਥਾਂ ਲੱਗੇ ਗੰਦਗੀ ਦੇ ਅੰਬਾਰ ਤੁਰੰਤ ਚੁਕਵਾਏ ਜਾਣ ਅਤੇ ਸੜਕ ਕਿਨਾਰੇ ਖੜ੍ਹਾ ਪਾਣੀ ਸੜਕ ਕਿਨਾਰੇ ਬਣੇ ਨਾਲਿਆਂ ਦੀ ਸਫ਼ਾਈ ਕਰਵਾ ਕੇ ਚਾਲੂ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਵਲੋਂ ਪਿੰਡ ਸੁਰੱਖਿਆ ਕਮੇਟੀ ਨਾਲ ਮੀਟਿੰਗ <br/> ਅਗਲੀ ਖ਼ਬਰ ਸੰਗਰੂਰ ਸਰਕਲ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਲੱਗੇ ਸਮਾਰਟ ਮੀਟਰ
Ad Position 24
No active advertisement