ਬਰਨਾਲਾ, 31 ਜਨਵਰੀ (ਨਰਿੰਦਰ ਅਰੋੜਾ)-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਬਰਨਾਲਾ ਮੈਡਮ ਗਿਤਾਂਸੂ ਦੀ ਅਦਾਲਤ ਵਲੋਂ ਇਕ ਸੱਟਾਂ ਮਾਰਨ ਦੇ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਕੇਸ ਵਿਚ ਨਾਮਜ਼ਦ ਸੁਖਵਿੰਦਰ ਕੌਰ ਅਤੇ ਰਵੀ ਸਿੰਘ ਉਰਫ਼ ਗੱਗੀ ਵਾਸੀਆਨ ਕਾਲੇਕੇ ਹਾਲ ਆਬਾਦ ਸੰਘੇੜਾ ਰੋਡ ਬਰਨਾਲਾ ਨੂੰ ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ ਅਤੇ ਐਡਵੋਕੇਟ ਧਰਮਪਾਲ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਦਿੰਦਿਆਂ ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ ਅਤੇ ਐਡਵੋਕੇਟ ਧਰਮਪਾਲ ਸਿੰਘ ਨੇ ਦੱਸਿਆ ਕਿ ਘੋਕਾ ਸਿੰਘ ਵਾਸੀ ਸੂਜਾ ਪੱਤੀ ਸੰਘੇੜਾ ਦੇ ਬਿਆਨਾਂ ਦੇ ਆਧਾਰ 'ਤੇ 24 ਅਪ੍ਰੈਲ 2019 ਨੂੰ ਆਈ.ਪੀ.ਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਸੁਖਵਿੰਦਰ ਕੌਰ ਅਤੇ ਰਵੀ ਸਿੰਘ ਉਰਫ਼ ਗੱਗੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ | ਕਰੀਬ 7 ਸਾਲ ਚੱਲੀ ਅਦਾਲਤੀ ਕਾਰਵਾਈ ਦੌਰਾਨ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵਲੋਂ ਉਪਰੋਕਤ ਦੋਵਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ |