07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਬੱਚੇ ਡੇਰਾ ਬਾਬਾ ਇੰਦਰ ਦਾਸ ਵਿਖੇ ਹੋਏ ਨਤਮਸਤਕ <br/>

Ad Position 21
No active advertisement
ਅਜੀਤ ਡੈਸਕ 01-02-2026
ਤਪਾ ਮੰਡੀ, 31 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਚ ਪ੍ਰੀ-ਪ੍ਰਾਇਮਰੀ ਵਿੰਗ ਦੇ ਦਸੰਬਰ ਅਤੇ ਜਨਵਰੀ ਮਹੀਨੇ ਵਿਚ ਜਨਮੇ ਵਿਦਿਆਰਥੀਆਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਉਪਰੰਤ ਸਮੂਹ ਬੱਚੇ ਡੇਰਾ ਬਾਬਾ ਇੰਦਰ ਦਾਸ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਸੰਤ ਬਾਬਾ ਭਗਵਾਨ ਦਾਸ ਤੋਂ ਆਸ਼ੀਰਵਾਦ ਲਿਆ | ਇਸ ਦੌਰਾਨ ਵਿਦਿਆਰਥੀਆਂ ਨੇ ਇਕ ਨਵੇਂ ਵਾਤਾਵਰਣ ਵਿਚ ਸਿੱਖਣ ਅਤੇ ਸਾਂਝੇ ਤਜ਼ਰਬਿਆਂ 'ਤੇ ਸਾਂਝ ਦਾ ਆਨੰਦ ਮਾਣਿਆ | ਇਸ ਤੋਂ ਇਲਾਵਾ ਬੱਚਿਆਂ ਨੇ ਇਸ ਧਾਰਮਿਕ ਸਥਾਨ ਦੀ ਮਹੱਤਤਾ ਬਾਰੇ ਜਾਣਿਆ | ਜਦੋਂ ਬੱਚੇ ਸਕੂਲ ਵਾਪਸ ਆਏ ਤਾਂ ਇਸ ਮੌਕੇ ਸਾਰੇ ਕਲਾਸ ਰੂਮ ਗੁਬਾਰਿਆਂ ਅਤੇ ਰੰਗ-ਬਿਰੰਗੀਆਂ ਲੜੀਆਂ ਨਾਲ ਸੁੰਦਰ ਢੰਗ ਨਾਲ ਸਜੇ ਹੋਏ ਸਨ | ਪਿ੍ੰਸੀਪਲ ਮੈਡਮ ਮੋਨਿਕਾ ਗਰਗ ਅਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਬੱਚਿਆਂ ਨੇ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ | ਸਕੂਲ ਵਲੋਂ ਜਨਮ ਦਿਨ ਵਾਲੇ ਬੱਚਿਆਂ ਨੂੰ ਤੋਹਫ਼ੇ ਵਜੋਂ ਪ੍ਰਸੰਸਾ ਪੱਤਰ, ਅਤੇ ਚਾਕਲੇਟ ਦਿੱਤੇ ਗਏ | ਇਸ ਵਿਸ਼ੇਸ਼ ਦਿਨ ਲਈ ਬੱਚਿਆਂ ਲਈ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ | ਇਸ ਦੌਰਾਨ ਸਕੂਲ ਪਿ੍ੰਸੀਪਲ ਸਮੇਤ ਸਮੁੱਚੇ ਸਟਾਫ ਨੇ ਵਿਦਿਆਰਥੀਆਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੂਫ਼ੀ ਫ਼ੈਸਟੀਵਲ ਤੇ ਸਖੀ ਸ਼ਕਤੀ ਮੇਲੇ 'ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਮਹਿਲਾ ਉੱਦਮੀ ਤੇ ਸ਼ਿਲਪਕਾਰ ਹੋਣਗੇ ਵਿਸ਼ੇਸ਼... ਅਗਲੀ ਖ਼ਬਰ ਸੱਟਾਂ ਮਾਰਨ ਦੇ ਮਾਮਲੇ ਵਿਚੋਂ ਦੋ ਜਣੇ ਬਰੀ
Ad Position 24