ਭਦੌੜ, 31 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਲੈ ਕੇ ਕਸਬੇ ਦੀਆਂ ਸਮੁੱਚੀਆਂ ਸੰਗਤਾਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਇਲਾਕੇ ਦੇ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥਿਆਂ ਵਲੋਂ ਸ੍ਰੀ ਗੁਰੂ ਰਵਿਦਾਸ ਦੇ ਜੀਵਨ ਪ੍ਰਤੀ ਚਾਨਣਾ ਪਾਇਆ ਉੱਥੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਨਗਰ ਕੀਰਤਨ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਸ਼ਮਸ਼ੇਰ ਸਿੰਘ ਸੇਖੋਂ ਦੁਆਰਾ ਨਿਭਾਈ ਗਈ | ਕਸਬੇ ਦੇ ਭਗਤ ਰਵਿਦਾਸ ਕਲੱਬ ਭਦੌੜ, ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਰਜਿ: ਸੁਸਾਇਟੀ ਅਤੇ ਰਵਿਦਾਸ ਸਭਾ ਤਲਵੰਡੀ ਰੋਡ ਭਦੌੜ ਦੇ ਆਗੂਆਂ ਨੇ ਦੱਸਿਆ ਕਿ 1 ਫਰਵਰੀ (ਐਤਵਾਰ) ਨੂੰ ਭਗਤ ਰਵਿਦਾਸ ਮੰਦਿਰ ਮੁਹੱਲਾ ਮਾਨਾਂ ਦਾ ਅਤੇ ਭਗਤ ਰਵਿਦਾਸ ਸਥਾਨ ਨਾਨਕਸਰ ਰੋਡ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਜਿੱਥੇ ਪੁੱਜੇ ਸੰਤ ਮਹਾਂਪੁਰਸ਼ ਪ੍ਰਵਚਨਾਂ ਦੀ ਸੰਗਤਾਂ ਨਾਲ ਸਾਂਝ ਪਾਉਣਗੇ |