ਬਰਨਾਲਾ, 31 ਜਨਵਰੀ (ਅਸ਼ੋਕ ਭਾਰਤੀ)-ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਰਜਿ: ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਕੀਤੀ ਗਈ | ਮੀਟਿੰਗ ਵਿਚ ਸਰਕਲ ਸਕੱਤਰ ਸ਼ਿੰਦਰ ਧੌਲਾ ਨੇ ਕਿਹਾ ਕਿ 5 ਫਰਵਰੀ ਨੂੰ ਬਰਨਾਲਾ ਵਿਖੇ ਸੂਬਾ ਕਮੇਟੀ ਦੇ ਸੱਦੇ ਉੱਤੇ ਸਰਕਲ ਪੱਧਰੀ ਕਨਵੈੱਨਸ਼ਨ ਕੀਤੀ ਜਾਵੇਗੀ ਅਤੇ ਫਰਵਰੀ ਦੇ ਅੰਤ ਵਿਚ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਦਿਹਾਤੀ ਮੰਡਲ ਦੇ ਪ੍ਰਧਾਨ ਰੂਪ ਚੰਦ ਤਪਾ, ਮਲੇਰਕੋਟਲਾ ਮੰਡਲ ਦੇ ਪ੍ਰਧਾਨ ਜਰਨੈਲ ਸਿੰਘ ਪੰਜਗਰਾਈਾ, ਸ਼ਹਿਰੀ ਮੰਡਲ ਦੇ ਪ੍ਰਧਾਨ ਜੱਗਾ ਸਿੰਘ ਧਨੌਲਾ, ਗੋਬਿੰਦ ਕਾਂਤ ਹਰਬੰਸ ਲਾਲ, ਗੌਰੀ ਸ਼ੰਕਰ, ਬਹਾਦਰ ਸੰਘੇੜਾ, ਗਏ ਬਲਵੰਤ ਸਿੰਘ ਬਰਨਾਲਾ ਨੇ ਦੱਸਿਆ ਕਿ 12 ਫਰਵਰੀ ਨੂੰ ਹੋ ਰਹੀ ਹੜਤਾਲ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ | ਸਰਕਲ ਦੇ ਪ੍ਰਧਾਨ ਸਾਥੀ ਪਿਆਰਾ ਲਾਲ ਨੇ ਕਿਹਾ ਕਿ ਗੌਰਮਿੰਟ ਪੰਜਾਬ ਦੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਉਲੀਕੇ ਗਏ ਸੰਘਰਸ਼ ਦੇ ਸੱਦੇ ਤਹਿਤ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨੂੰ ਆਪਣੀਆਂ ਮੰਗਾਂ ਸਬੰਧੀ ਮਿਤੀ 13 ਫਰਵਰੀ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ-ਪੱਤਰ ਦੇਣਗੇ, ਅਤੇ ਜ਼ਿਲ੍ਹਾ ਪੱਧਰ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਸੰਗਰੂਰ ਵਿਚ ਧਰਨਾ ਅਤੇ ਮਾਰਚ ਕਰਨਗੇ | ਇਸ ਦੌਰਾਨ ਬਿਜਲੀ ਸੋਧ ਬਿਲ 2025, ਚਾਰ ਲੇਬਰ ਕੋਡ ਕਾਨੂੰਨ ਤੋਂ ਇਲਾਵਾ ਸਰਕਾਰੀ, ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਆਦਿ ਮਤੇ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਮੋਹਨ ਸਿੰਘ ਛੰਨਾਂ, ਗੁਰਚਰਨ ਸਿੰਘ ਬਰਨਾਲਾ, ਰਤਨ ਸਿੰਘ ਮਲੇਰਕੋਟਲਾ, ਅਨਵਾਰ ਅਹਿਮਦ, ਰਾਜਪਤੀ, ਜਗਰਾਜ ਬਾਜਵਾ, ਬਲਦੇਵ ਬਾਜਵਾ, ਤਰਸੇਮ ਸਿੰਘ, ਗੁਰਜੰਟ ਧਨੌਲਾ, ਜਗਦੀਸ਼ ਸਿੰਘ, ਰੁਲਦੂ ਸਿੰਘ, ਬਹਾਦਰ ਸੇਖਾ ਆਦਿ ਆਗੂ ਵੀ ਹਾਜ਼ਰ ਸਨ |