22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਸ਼ਹਿਣਾ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 02-02-2026
ਸ਼ਹਿਣਾ, 1 ਫਰਵਰੀ (ਸੁਰੇਸ਼ ਗੋਗੀ)-ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਦੀ ਮੀਟਿੰਗ ਮੰਦਿਰ ਕੰਪਲੈਕਸ ਵਿਖੇ ਪ੍ਰਧਾਨ ਅਮਰੀਕ ਸਿੰਘ ਬੀਕਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਮੰਦਿਰ ਦੀ ਚਾਰਦੀਵਾਰੀ 'ਤੇ ਗਰਿਲ ਲਾਈ ਜਾਵੇਗੀ ਅਤੇ ਸੰਗਮਰਮਰ ਦੀ ਟਾਈਲ ਲਾਈ ਜਾਵੇਗੀ | ਸੰਗਤ ਦੀ ਬਹੁ ਗਿਣਤੀ ਨੂੰ ਦੇਖਦੇ ਹੋਏ ਹੋਰ ਬਾਥਰੂਮ ਬਣਾਏ ਜਾਣਗੇ | ਮੀਟਿੰਗ ਵਿਚ ਖ਼ਜ਼ਾਨਚੀ ਡਾਕਟਰ ਅਨਿਲ ਕੁਮਾਰ ਗਰਗ, ਗੁਰਵਿੰਦਰ ਸਿੰਘ ਨਾਮਧਾਰੀ, ਪ੍ਰਮੋਦ ਕੁਮਾਰ ਸਿੰਗਲਾ, ਕਾਲਾ ਸਿੰਘ ਉੱਪਲ, ਗੁਰਜੰਟ ਸਿੰਘ, ਬਹਾਦਰ ਸਿੰਘ ਆਦਿ ਸ਼ਾਮਿਲ ਹੋਏ | ਗੁਰਵਿੰਦਰ ਸਿੰਘ ਨਾਮਧਾਰੀ ਨੇ ਇਹ ਦੱਸਿਆ ਕਿ ਇਸ ਵਾਰ ਮੇਲਾ 22 ਮਾਰਚ ਦਿਨ ਐਤਵਾਰ ਦਾ ਹੈ | ਪ੍ਰਧਾਨ ਅਮਰੀਕ ਸਿੰਘ ਮੀਕਾ ਨੇ ਦੱਸਿਆ ਕਿ ਮੰਦਿਰ ਦੇ ਪਿਛਲੇ ਪਾਸੇ ਲੋਕਾਂ ਨੂੰ ਕੂੜਾ ਕਰਕਟ ਅਤੇ ਗੰਦਗੀ ਨਾ ਸੁੱਟਣ ਲਈ ਸਖ਼ਤੀ ਨਾਲ ਕਿਹਾ ਗਿਆ ਹੈ ਜੇਕਰ ਫਿਰ ਵੀ ਕੋਈ ਕੂੜਾ ਕਰਕਟ ਸੁੱਟਦਾ ਫੜਿਆ ਗਿਆ ਤਾਂ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ | ਡਾਕਟਰ ਅਨਿਲ ਗਰਗ ਨੇ ਕਿਹਾ ਕਿ ਮੰਦਿਰ ਦੇ ਚਾਰੇ ਪਾਸੇ ਆਧੁਨਿਕ ਤਰੀਕੇ ਦੇ ਗਮਲੇ ਬਣਾਏ ਜਾਣਗੇ ਅਤੇ ਪੱਥਰ ਵੀ ਲਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 75 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਜਣੇ ਕਾਬੂ ਅਗਲੀ ਖ਼ਬਰ 106 ਗ੍ਰਾਮ ਹੈਰੋਇਨ ਸਮੇਤ ਔਰਤ ਤੇ ਵਿਅਕਤੀ ਕਾਬੂ
Ad Position 24