13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਨਗਰ ਸੁਧਾਰ ਟਰੱਸਟ ਨੇ ਵੱਡੀ ਗਿਣਤੀ 'ਚ ਵੱਢੇ ਹਰੇ ਭਰੇ ਦਰੱਖਤ <br/>

Ad Position 21
No active advertisement
ਨਗਰ ਸੁਧਾਰ ਟਰੱਸਟ ਦਫ਼ਤਰ ਦੇ ਸਾਹਮਣੇ 25 ਏਕੜ ਵਾਲੀ ਜਗ੍ਹਾ ਤੋਂ ਵੱਡੇ/ਪੁੱਟੇ ਦਰਖਤ | (ਸੱਜੇ) ਦਰਖੱਤਾਂ ਨੂੰ ਗੱਡੀ ਵਿਚ ਲੱਦ ਲੈ ਕੇ ਜਾਣ ਲੈ ਕੇ ਜਾਣ ਸਮੇਂ ਦੀ ਤਸਵੀਰ | ਤਸਵੀਰਾਂ : ਰਿੰਪੀ ਸਟੂਡੀਓ <br/> 03-02-2026
ਬਰਨਾਲਾ, 2 ਫਰਵਰੀ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਸ਼ਰੇ੍ਹਆਮ ਨਗਰ ਸੁਧਾਰ ਟਰੱਸਟ ਦਫ਼ਤਰ ਦੇ ਬਿਲਕੁਲ ਸਾਹਮਣੇ 25 ਏਕੜ (ਝੁੱਗੀ-ਝੌਪੜੀਆਂ ਵਾਲੀ ਜਗ੍ਹਾ) 'ਤੋਂ ਵੱਡੀ ਗਿਣਤੀ ਵਿਚ ਹਰੇ ਭਰੇ ਦਰੱਖਤ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਨਗਰ ਸੁਧਾਰ ਟਰੱਸਟ ਵਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਬਰਨਾਲਾ ਵਿਖੇ 25 ਏਕੜ ਤੋਂ ਝੁੱਗੀ-ਝੋਪੜੀਆਂ 'ਤੇ ਪੀਲਾ ਪੰਜਾ ਚਲਾ ਕੇ ਕਬਜ਼ਾ ਛੁਡਾਇਆ ਗਿਆ ਸੀ | ਉਕਤ ਜ਼ਮੀਨ 'ਤੇ ਪੁਰਾਣੇ ਵੱਡੇ ਹਰੇ-ਭਰੇ ਸੈਂਕੜੇ ਰੁੱਖ ਖੜ੍ਹੇ ਸਨ | ਜਿਨ੍ਹਾਂ ਨੂੰ ਗ਼ੈਰਕਾਨੰੂਨੀ ਢੰਗ ਨਾਲ ਵੱਢ ਲਿਆ ਗਿਆ ਹੈ ਅਤੇ ਵੱਢੇ ਗਏ ਦਰਖੱਤਾਂ ਨੂੰ ਗੱਡੀਆਂ ਵਿਚ ਲੱਦ ਕੇ ਕਿਧਰੇ ਲੈ ਜਾਇਆ ਗਿਆ ਹੈ | ਪਤਾ ਲੱਗਾ ਹੈ ਕਿ ਇਹ ਦਰਖੱਤ ਵੱਢਣ ਲਈ ਕੋਈ ਮਨਜ਼ੂਰੀ ਵੀ ਨਹੀਂ ਗਈ | ਜ਼ਿਕਰਯੋਗ ਹੈ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੇ ਡਬਲ ਬੈਚ ਨੇ ਜਨਹਿੱਤ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ 24 ਦਸੰਬਰ 2025 ਨੂੰ ਆਪਣੇ ਹੁਕਮਾਂ ਰਾਹੀ ਪੰਜਾਬ ਰਾਜ ਵਿਚ ਕਿਸੇ ਵੀ ਉਮਰ ਜਾਂ ਕਿਸੇ ਵੀ ਕਿਸਮ ਦੇ ਰੁੱਖਾਂ ਨੂੰ ਹਾਈਕੋਰਟ ਦੀ ਮਨਜ਼ੂਰੀ ਤੋਂ ਬਿਨਾਂ ਰੁੱਖ ਕੱਟਣ 'ਤੇ ਪਾਬੰਦੀ ਲਗਾਈ ਸੀ | ਨੈਸ਼ਨਲ ਗ੍ਰੀਨ ਟਿ੍ਬਿਊਨਲ ਨਵੀਂ ਦਿੱਲੀ ਵਲੋਂ ਵੀ ਆਪਣੇ ਵੱਖ-ਵੱਖ ਆਦੇਸ਼ਾਂ ਰਾਹੀ ਪੰਜਾਬ ਰਾਜ ਵਿਚ ਹਰੇ ਭਰੇ ਰੁੱਖਾਂ ਦੀ ਹੋ ਰਹੀ ਨਾਜਾਇਜ਼ ਕਟਾਈ 'ਤੇ ਰੋਕ ਲਗਾਈ ਗਈ ਹੈ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀ ਬਿਨਾਂ ਕਿਸੇ ਅਦਾਲਤਾਂ ਦੇ ਹੁਕਮਾਂ ਦੀ ਪ੍ਰਵਾਹ ਕਰਦਿਆਂ ਗੈਰ-ਕਾਨੂੰਨੀ ਢੰਗ ਨਾਲ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਰਹੇ ਹਨ | ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਬਰਨਾਲਾ ਵਿਖੇ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਕਰ ਕੇ ਜ਼ਿਲ੍ਹੇ ਦੇ ਵਾਤਾਵਰਨ ਪ੍ਰੇਮੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਲੈ ਕੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਜ਼ਿਲ੍ਹਾ ਬਰਨਾਲਾ ਵਿਚ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਜਾਰੀ ਹੈ | ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਹਰੇ ਭਰੇ ਰੁੱਖ ਪੁੱਟਣ ਵਾਲੇ ਵਿਅਕਤੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਮਾਨਯੋਗ ਹਾਈਕੋਰਟ ਵਿਖੇ ਜਨਹਿੱਤ ਪਟੀਸ਼ਨ ਪਾਈ ਜਾਵੇਗੀ | ਜ਼ਿਲ੍ਹੇ ਦੇ ਵਾਤਾਵਰਨ ਪ੍ਰੇਮੀਆਂ ਨੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸਰਕਾਰੀ ਹਰੇ ਭਰੇ ਰੁੱਖ ਵੱਢਣ ਵਾਲੇ ਸਾਰੇ ਅਧਿਕਾਰੀਆਂ ਤੇ ਵਿਅਕਤੀਆਂ ਖ਼ਿਲਾਫ਼ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਕਤ ਜ਼ਮੀਨ ਵਿਚ ਜੋ ਹੋਰ ਰੁੱਖ ਖੜ੍ਹੇ ਹਨ, ਉਨ੍ਹਾਂ ਦੀ ਕਟਾਈ 'ਤੇ ਪੂਰਨ ਪਾਬੰਦੀ ਲਗਾਈ ਜਾਵੇ |
ਕੀ ਕਹਿਣਾ ਹੈ ਜ਼ਿਲ੍ਹੇ ਦੇ ਅਧਿਕਾਰੀਆਂ ਦਾ
ਜਦੋਂ ਇਸ ਸਬੰਧੀ ਵਣ ਰੇਂਜ ਅਫ਼ਸਰ ਬਰਨਾਲਾ ਸਰਬਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਵਿਭਾਗ ਦੇ ਮੁਲਾਜ਼ਮਾਂ ਨੂੰ ਭੇਜ ਕੇ ਚੈੱਕ ਕਰਵਾਉਂਦੇ ਹਨ ਅਤੇ ਮੁਲਾਜ਼ਮਾਂ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਜਦੋਂ ਨਗਰ ਸੁਧਾਰ ਟਰੱਸਟ ਦੇ ਜੀ.ਏ. ਇਮਰਾਨ ਭੱਟੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ | ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮਹਾਂਸ਼ਕਤੀ ਕਲਾ ਮੰਚ ਬਰਨਾਲਾ ਵਲੋਂ 48ਵਾਂ ਸਰਬ ਭਾਰਤੀ ਨਾਟ ਮੇਲਾ-2026 ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਦੇਰ ਰਾਤ ਹਾਈਟੈੱਕ ਨਾਕੇ ਦੀ ਚੈਕਿੰਗ <br/>
Ad Position 24