ਬਰਨਾਲਾ, 2 ਫਰਵਰੀ (ਅਸ਼ੋਕ ਭਾਰਤੀ)-ਸ੍ਰੀ ਮਹਾਂਸ਼ਕਤੀ ਕਲਾ ਮੰਚ ਬਰਨਾਲਾ ਵਲੋਂ 48ਵਾਂ ਸਰਬ ਭਾਰਤੀ ਨਾਟ ਮੇਲਾ 2026 ਮਹਾਂ ਸ਼ਕਤੀ ਕਲਾ ਮੰਦਰ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਨਾਟ ਮੇਲੇ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਵੈੱਲਫੇਅਰ ਦੇ ਡਾਇਰੈਕਟਰ ਡਾ: ਭੀਮਇੰਦਰ ਸਿੰਘ ਨੇ ਕਿਹਾ ਕਿ ਬਰਨਾਲਾ ਦੀ ਧਰਤੀ ਸਾਹਿਤਕ ਮੱਕਾ ਹੈ ਜਿਸ ਨੇ ਰੰਗ ਮੰਚ ਦੇ ਵਿਸ਼ਵ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ, ਲੋਕ ਕਵੀ ਸੰਤ ਰਾਮ ਉਦਾਸੀ ਤੇ ਰਾਮ ਸਰੂਪ ਅਣਖੀ ਸਾਹਿਤਕਾਰ ਪੈਦਾ ਕੀਤੇ ਹਨ | ਉਨ੍ਹਾਂ ਨੇ ਮੰਚ ਦੇ ਪ੍ਰਬੰਧਕਾਂ ਨੂੰ ਪਿਛਲੇ 47 ਵਰਿ੍ਹਆਂ ਤੋਂ ਪੰਜਾਬ ਦੇ ਅਮੀਰ ਸਭਿਆਚਾਰ ਵਿਰਸੇ ਨੂੰ ਪ੍ਰਫੱੁਲਿਤ ਕਰਨ ਦੇ ਉਪਰਾਲੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਉਹ ਇਸ ਨਾਟ ਮੇਲੇ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਯੂਨੀਵਰਸਿਟੀ ਵਲੋਂ ਮੰਚ ਦੇ ਸਹਿਯੋਗ ਨਾਲ ਇਸੇ ਮੰਚ 'ਤੇ ਕਲਾਕਾਰਾਂ ਦੀ ਵਰਕਸ਼ਾਪ ਲਗਾਈ ਜਾਵੇਗੀ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਜਾਣਗੇ | ਇਸ ਮੌਕੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ, ਮੰਚ ਦੇ ਪ੍ਰਧਾਨ ਜਿੰਮੀ ਮਿੱਤਲ, ਜਨਰਲ ਸਕੱਤਰ ਨਰੇਸ਼ ਸਿੰਗਲਾ, ਜਥੇਬੰਦਕ ਸਕੱਤਰ ਅਨਿਲ ਦੱਤ ਸ਼ਰਮਾ, ਖ਼ਜ਼ਾਨਚੀ ਸਮੀ ਸਿੰਗਲਾ, ਪ੍ਰੋਜੈਕਟ ਚੇਅਰਮੈਨ ਪ੍ਰਦੀਪ ਲਾਇਲਪੁਰੀ, ਨਰੇਸ਼ ਸਿੰਗਲਾ, ਐਸ.ਡੀ. ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਵੱਖ-ਵੱਖ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ | ਮੰਚ ਵਲੋਂ ਮੱੁਖ ਮਹਿਮਾਨਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਨਾਟ ਮੇਲੇ 'ਚ ਯੂਨੀਵਰਸਿਟੀ ਜਲੰਧਰ ਦੇ ਇਕਾਂਗੀ ਨਾਟਕ 'ਲੂਣਾ' ਨੂੰ ਪਹਿਲਾ, ਪ੍ਰਵਾਜ ਥੀਏਟਰ ਬਰਨਾਲਾ ਦੇ ਨਾਟਕ 'ਉਸ ਨੰੂ ਕਹੀ' ਤੇ ਪਰੱਸਥ ਏ ਪੇਪਰ ਦੇ ਨਾਟਕ 'ਪਲਾਨ ਫਾੳਾੂਡੇਸ਼ਨ ਸੇਲਜ਼ਮੈਨ' ਨੂੰ ਸਾਂਝੇ ਤੌਰ 'ਤੇ ਦੂਜਾ ਸਥਾਨ, ਨਟਰੰਗ ਅਬੋਹਰ 'ਬਰਫ਼ ਦੀ ਬੁਲਬੁਲ', ਕਰੇਟਿਵ ਆਰਟ ਅਬੋਹਰ ਦੇ 'ਪ੍ਰਸ਼ਨ ਚਿੰਨ੍ਹ' ਦੇ ਨਾਟਕ ਨੇ ਸਾਂਝੇ ਤੌਰ 'ਤੇ ਦੂਜਾ, ਉਮੀਦ ਰੰਗ ਮੰਚ ਫ਼ਾਜ਼ਿਲਕਾ ਦੇ ਨਾਟਕ 'ਵਿਹਲਾ ਟੱਬਰ' ਨੂੰ ਕਾਮੇਡੀਅਨ ਨਾਟਕ ਤੇ 'ਦੀਪ ਜਲਾਨੇ ਬੋ ਆਈ' ਨੂੰ ਔਰਤਾਂ ਦੇ ਨਾਟਕ ਲਈ ਸਨਮਾਨਿਤ ਕੀਤਾ ਗਿਆ | ਸਰਬੋਤਮ ਅਦਾਕਾਰ ਦਾ ਖ਼ਿਤਾਬ ਸੁਰਿੰਦਰ ਨਰੂਲਾ ਨੂੰ 'ਸੇਲਜ਼ਮੈਨ' ਲਈ ਦਿੱਤਾ, 'ਬਰਫ਼ ਦੀ ਬੁਲਬੁਲ' ਲਈ ਮਹਿਕ ਤੇ 'ਅੰਤਿਮ ਸੰਸਕਾਰ' ਲਈ ਰਾਮ ਕ੍ਰਿਸ਼ਨ ਭਾਰਤੀ ਨੇ ਦੂਜਾ, ਜਦਕਿ ਜਤਿੰਦਰਪਾਲ, ਹਨੀ, ਬਰਫ਼ ਦੀ ਬੁਲਬੁਲ ਤੇ ਦਿਲਪ੍ਰੀਤ ਨੂੰ 'ਉਸ ਨੂੰ ਕਹੀ' ਨੇ ਤੀਜਾ ਸਥਾਨ ਲਿਆ | ਸਰਬੋਤਮ ਅਦਾਕਾਰਾ ਦਾ ਖ਼ਿਤਾਬ ਫਿਰਦੌਸ ਲੂਨਾ ਲਈ, ਬਾਲ ਕਲਾਕਾਰ ਦਾ ਖ਼ਿਤਾਬ ਰੇਖਾ ਨੇ ਦੀਪ ਜਲਾਨੇ ਬੋ ਆਈ, ਸਰਬੋਤਮ ਡਾਇਰੈਕਟਰ ਦਾ ਖ਼ਿਤਾਬ ਕ੍ਰਾਂਤੀਪਾਲ 'ਲੂਣਾ' ਨੇ ਜਿੱਤਿਆ, ਲਾਈਟ ਲਈ ਗੁਰਪ੍ਰੀਤ ਸਿੰਘ ਨੂੰ 'ਉਸ ਨੂੰ ਕਹੀ' ਲਈ, ਸੰਗੀਤ ਲਈ ਜਸਲੀਨ ਕੌਰ 'ਆਜ਼ਾਦ ਭਗਤ ਸਿੰਘ' ਦਾ ਖ਼ਿਤਾਬ ਦਿੱਤਾ ਗਿਆ | ਲਵਲੀ ਯੂਨੀਵਰਸਿਟੀ ਜਲੰਧਰ ਦੇ ਨੱੁਕੜ ਨਾਟਕ 'ਮੈ ਨੀ ਇੱਥੇ ਜੰਮਣਾ' ਲਈ ਸਰਬੋਤਮ ਨੱੁਕੜ ਨਾਟਕ ਦਾ ਖ਼ਿਤਾਬ, ਜਦਕਿ ਨਟਰੰਗ ਅਬੋਹਰ ਦੇ ਨੱੁਕੜ ਨਾਟਕ 'ਪਲੇਅ ਮਾਈ ਅਰਥ ਮਾਈ ਰਿਸਪੌਂਸੀਬਿਲਟੀ' ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਟਕ 'ਯੇ ਹੇ ਪੰਜਾਬ' ਨੇ ਸਾਂਝੇ ਤੌਰ 'ਤੇ ਦੂਜਾ ਸਥਾਨ ਜਿੱਤਿਆ | ਵਾਈ.ਐਸ. ਕਾਲਜ ਹੰਡਿਆਇਆ ਦੇ ਨਾਟਕ 'ਬੇਰੰਗ' ਤੇ ਆਜ਼ਾਦ ਭਗਤ ਸਿੰਘ ਯੱੁਧ ਨਸ਼ਿਆਂ ਵਿਰੱੁਧ ਤੇ ਵਿਰਾਸਤ ਮੰਚ ਅੰਮਿ੍ਤਸਰ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਜਿੱਤਿਆ | ਗਰੱੁਪ ਡਾਂਸ ਦੇ ਮੁਕਾਬਲਿਆਂ 'ਚ ਸੰਜੀਵਨੀ ਰੰਗ ਮੰਚ ਜਮਨਾ ਨਗਰ ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਪਹਿਲਾ, ਨਿਊ ਹੋਰਜੀਨ ਸਕੂਲ ਬਰਨਾਲਾ ਨੇ ਦੂਜਾ, ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮਿ੍ਤਸਰ ਤੇ ਬਾਬਾ ਸੇਖ ਫ਼ਰੀਦ ਹਾਈ ਸਕੂਲ ਬਰਨਾਲਾ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਲਿਆ | ਸਰਬੋਤਮ ਡਾਂਸਰ ਦਾ ਖ਼ਿਤਾਬ ਜਮਨਾ ਨਗਰ ਦੇ ਗਗਨ ਨੇ ਜਿੱਤਿਆ, ਸਿਰਜਣ ਮਹਿਤਾ ਚੰਡੀਗੜ੍ਹ ਯੂਨੀਵਰਸਿਟੀ ਨੇ ਦੂਜਾ, ਅਨਮੋਲਪ੍ਰੀਤ ਸਿੰਘ ਅੰਮਿ੍ਤਸਰ ਨੇ ਤੀਜਾ ਸਥਾਨ ਲਿਆ | ਸਰਬੋਤਮ ਡਾਇਰੈਕਟਰ ਦਾ ਖ਼ਿਤਾਬ ਹਰਦੀਪ ਸਿੰਘ ਨੇ ਜਿੱਤਿਆ | ਸਰਬੋਤਮ ਡਿਊਟ ਡਾਂਸ ਦੇ ਮੁਕਾਬਲੇ 'ਚ ਸੰਜੀਵਨੀ ਰੰਗ ਮੰਚ ਜਮਨਾ ਨਗਰ ਨੇ ਪਹਿਲਾ, ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਨੇ ਸਾਂਝੇ ਤੌਰ 'ਤੇ ਦੂਜਾ, ਵਿਰਸਾ ਰੰਗ ਮੰਚ ਬਰਨਾਲਾ ਤੇ ਨਟਰੰਗ ਅਬੋਹਰ ਨੇ ਤੀਜਾ ਸਥਾਨ ਲਿਆ | ਇਸ ਮੌਕੇ ਪੰਕਜ ਕੁਮਾਰ ਗਰਗ, ਦੁਸਾਂਸ਼ੂ, ਰਾਮਪਾਲ ਸਿੰਗਲਾ, ਡਾਇਰੈਕਟਰ ਸੁਰਜੀਤ ਸਿੰਘ ਸੰਧੂ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਸਹੌਰ, ਲਛਮਣ ਸਿੰਘ ਮੁਸਾਫਰ ਤੋਂ ਇਲਾਵਾ ਮੰਚ ਦੇ ਅਹੁਦੇਦਾਰ ਤੇ ਕਲ੍ਹਾ ਪ੍ਰੇਮੀ ਆਦਿ ਹਾਜ਼ਰ ਸਨ |