06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਜ਼ਿਲ੍ਹਾ ਬਰਨਾਲਾ ਦੀ ਜਥੇਬੰਦਕ ਕਨਵੈੱਨਸ਼ਨ ਸਫਲਤਾਪੂਰਵਕ ਸੰਪੰਨ

Ad Position 21
No active advertisement
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: 295 ਜ਼ਿਲ੍ਹਾ ਬਰਨਾਲਾ ਦੇ ਆਗੂ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਦੌਰਾਨ | ਅਜੀਤ ਤਸਵੀਰ <br/> 22-02-2026
ਬਰਨਾਲਾ, 21 ਫਰਵਰੀ (ਨਰਿੰਦਰ ਅਰੋੜਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: 295 ਜ਼ਿਲ੍ਹਾ ਬਰਨਾਲਾ ਵਲੋਂ ਮਰਹੂਮ ਆਗੂ ਡਾ: ਕੁਲਵੰਤ ਰਾਏ ਪੰਡੋਰੀ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਤਰਕਸ਼ੀਲ ਭਵਨ ਨੇੜੇ ਤਰਕਸ਼ੀਲ ਚੌਂਕ ਬਰਨਾਲਾ ਵਿਖੇ ਸੂਬਾ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਵਿਸ਼ੇਸ਼ ਆਮਦ 'ਤੇ ਸਫਲਤਾ ਪੂਰਵਕ ਸੰਪੰਨ ਹੋਈ | ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਮੌੜ ਅਤੇ ਜ਼ਿਲ੍ਹਾ, ਬਲਾਕ ਆਗੂਆਂ ਦੀ ਅਗਵਾਈ ਵਿਚ ਜ਼ਿਲੇ੍ਹ ਦੇ ਮੈਂਬਰ ਸਾਥੀਆਂ ਨੇ ਸ਼ਮੂਲੀਅਤ ਕੀਤੀ | ਕਨਵੈੱਨਸ਼ਨ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਕਾਲਸਾਂ ਵਲੋਂ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ ਅਤੇ ਪਿਛਲੇ ਦਿਨੀਂ ਲੋਕ ਸੰਘਰਸ਼ਾਂ ਅਤੇ ਜਥੇਬੰਦਕ ਪਰਿਵਾਰਾਂ ਵਿਚੋਂ ਵਿਛੜਿਆਂ ਅਤੇ ਪਿਛਲੇ ਦਿਨੀਂ ਵਿੱਛੜੇ ਲੋਕ ਆਗੂ ਸਾਥੀ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਪਹੁੰਚੇ ਆਗੂਆਂ ਵਲੋਂ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ | ਕਨਵੈੱਨਸ਼ਨ ਵਿਚ ਉਚੇਚੇ ਤੌਰ 'ਤੇ ਪਹੁੰਚੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਜਰਨਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਹਾਇਕ ਸਕੱਤਰ ਰਣਜੀਤ ਸਿੰਘ ਸੋਹੀ, ਸੂਬਾ ਕਮੇਟੀ ਮੈਂਬਰ ਦਰਸ਼ਨ ਕੁਮਾਰ ਢਿਲਵਾਂ ਅਤੇ ਬਲਾਕ ਆਗੂ ਮੋਹਣ ਲਾਲ ਬਰਨਾਲਾ, ਦਲਬਾਰ ਸਿੰਘ ਮਹਿਲ ਕਲਾਂ, ਬਿੱਕਰ ਸਿੰਘ ਸ਼ਹਿਣਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਪਿੰਡ ਜਿਉਂਦ ਵਿਖੇ ਪੁਲਿਸ ਵਲੋਂ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ | ਉਨ੍ਹਾਂ ਮੰਗ ਕੀਤੀ ਕਿ ਜ਼ੰੁਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ, ਬੀ.ਕੇ.ਯੂ ਧਨੇਰ ਦੇ ਆਗੂ ਜੁਗਰਾਜ ਸਿੰਘ ਹਰਦਾਸਪੁਰਾ, ਨੌਜਵਾਨ ਵਿਦਿਆਰਥੀ ਆਗੂ ਜਗਮੀਤ ਸਿੰਘ, ਇਨਕਲਾਬੀ ਕੇਂਦਰ ਦੇ ਰਾਜਿੰਦਰ ਕੁਮਾਰ, ਬੀ.ਕੇ.ਯੂ ਲੱਖੋਵਾਲ ਦੇ ਹਰਵੀਰ ਕੌਰ ਨੇ ਮੌਜੂਦਾ ਹਾਲਤਾਂ ਦਾ ਜ਼ਿਕਰ ਕਰਦਿਆਂ ਭਵਿੱਖੀ ਦਰਪੇਸ਼ ਚੁਨੌਤੀਆਂ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਨਿਗੂਣੀਆਂ ਸਿਹਤ ਸਹੂਲਤਾਂ ਹਨ ਅਤੇ ਦੂਸਰੇ ਪਾਸੇ ਸਵੈ ਰੁਜ਼ਗਾਰ ਚਲਾ ਰਹੇ ਵੱਡੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ | ਮਰਹੂਮ ਆਗੂ ਡਾ: ਕੁਲਵੰਤ ਰਾਏ ਪੰਡੋਰੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਮਾਜ ਅਤੇ ਐਸੋਸੀਏਸ਼ਨ ਦੀ ਦੇਣ ਦੀ ਸ਼ਲਾਘਾ ਕਰਦਿਆਂ ਭਾਵੁਕ ਸ਼ਬਦਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਜੀਵਨ ਸਾਥਣ ਅੰਗੂਰੀ ਦੇਵੀ ਨੂੰ ਲੋਈ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਬਲਦੇਵ ਸਿੰਘ ਸੰਘੇੜਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ | ਇਸ ਸਮੇਂ ਇਨਕਲਾਬੀ ਗਾਇਕ ਅਜਮੇਰ ਸਿੰਘ ਆਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਐਡਵੋਕੇਟ ਬੇਅੰਤਜੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਦਵਿੰਦਰ ਕੁਮਾਰ ਬਰਨਾਲਾ, ਬਾਰੂ ਮੁਹੰਮਦ, ਜ਼ੀਨਤ, ਮਨਪ੍ਰੀਤ ਕੌਰ ਮਹਿਤਾ ਅਤੇ ਵੱਡੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਸਾਥੀਆਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਤਪਾ-ਘੁੰਨਸ ਲਿੰਕ ਰੋਡ ਦਾ ਕੰਮ ਅੱਧ ਵਿਚਕਾਰ ਲਟਕਿਆ-ਰਾਹਗੀਰ ਪ੍ਰੇਸ਼ਾਨ <br/> ਅਗਲੀ ਖ਼ਬਰ ਗੁਰਮਤਿ ਸੰਗੀਤ ਵਿਦਿਆਲਾ ਰਾਏਸਰ 'ਚ ਪਹੁੰਚੇ ਸੰਚਾਲਕ ਵਰਿੰਦਰ ਸਿੰਘ ਗਰੇਵਾਲ <br/>
Ad Position 24
No active advertisement