ਧਨੌਲਾ, 21 ਫਰਵਰੀ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਤੋਂ ਪਿੰਡੀ ਜਵੰਧਾ ਤੱਕ ਜਾਣ ਵਾਲੀ ਲਿੰਕ ਰੋਡ ਥਾਂ-ਥਾਂ 'ਤੋਂ ਟੁੱਟ ਜਾਣ ਕਰ ਕੇ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਹਿਲਾਂ ਵੀ ਇਹ ਸੜਕ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਜੀਵਨ ਬਾਂਸਲ ਦੀ ਦੁਕਾਨ ਤੋਂ ਜਬੰਧਾ ਪਿੰਡੀ ਤੱਕ ਮਾਰਕੀਟ ਕਮੇਟੀ ਧਨੌਲਾ ਵਲੋਂ ਬਣਾਈ ਗਈ ਸੀ | ਜ਼ਿਕਰਯੋਗ ਹੈ ਕਿ ਜਵੰਧਾ ਪਿੰਡੀ ਤੋਂ ਧਨੌਲਾ ਆਉਣ ਲਈ ਲਿੰਕ ਸੜਕ ਥਾਂ-ਥਾਂ ਤੋਂ ਟੁੱਟ ਜਾਣ ਕਰ ਕੇ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ | ਧਨੌਲਾ ਤੇ ਜਵੰਧਾ ਪਿੰਡੀ ਦੇ ਲੋਕਾਂ ਦੀ ਪੁਰਜੋਰ ਮੰਗ ਹੈ ਕਿ ਇਸ ਨੂੰ ਦੁਬਾਰਾ ਬਣਾ ਕੇ ਫਸਲ ਦੇ ਆਉਣ ਤੋਂ ਪਹਿਲਾਂ-ਪਹਿਲਾਂ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ |