06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਵਿਚ ਰਿਕਾਰਡਤੋੜ ਇਕੱਠ ਹੋਵੇਗਾ-ਵਿਧਾਇਕ ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 22-02-2026
ਟੱਲੇਵਾਲ, 21 ਫਰਵਰੀ (ਸੋਨੀ ਚੀਮਾ)-ਬਰਨਾਲਾ ਵਿਖੇ 28 ਫਰਵਰੀ ਨੂੰ ਸ੍ਰੀ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਹੋ ਰਹੀ ਕਾਂਗਰਸ ਦੀ ਰੈਲੀ ਨਵੇਂ ਦਿਸਹੰਦੇ ਸਥਾਪਿਤ ਕਰੇਗੀ ਅਤੇ ਰਿਕਾਰਡਤੋੜ ਇਕੱਠ ਇਸ ਗੱਲ ਦੀ ਗਵਾਈ ਭਰੇਗਾ | ਇਹ ਸ਼ਬਦ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਾਬਕਾ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਕਰਨ ਉਪਰੰਤ ਆਖੇ | ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ 28 ਫਰਵਰੀ ਨੂੰ ਜਿੱਥੇ ਉਹ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ | ਉਨ੍ਹਾਂ ਕਿਹਾ ਕਿ ਉਕਤ ਰੈਲੀ ਲਈ ਸਮੁੱਚੇ ਜ਼ਿਲੇ੍ਹ ਦੇ ਕਾਂਗਰਸੀ ਆਗੂ ਤੇ ਵਰਕਰ ਪੱਬਾਂ ਭਾਰ ਹਨ ਅਤੇ ਹਰ ਕਾਂਗਰਸੀ ਆਗੂ ਤੇ ਵਰਕਰ ਇਸ ਰੈਲੀ ਨੂੰ ਸਫਲ ਬਣਾਉਣ ਲਈ ਆਪਣੇ ਆਪਣੇ ਪੱਧਰ 'ਤੇ ਯਤਨਸ਼ੀਲ ਹਨ | ਇਸ ਮੌਕੇ ਐਡਵੋਕੇਟ ਬਲਦੇਵ ਸਿੰਘ ਪੇਧਨੀ, ਕੈਪਟਨ ਭੁਪਿੰਦਰ ਸਿੰਘ ਝਲੂਰ, ਤੇਜਿੰਦਰ ਸਿੰਘ ਸਾਬਕਾ ਸਰਪੰਚ ਸੋਹੀਆ, ਸਾਉਣ ਸਿੰਘ ਸਾਬਕਾ ਸਰਪੰਚ ਗਹਿਲ, ਦਲਜੀਤ ਸਿੰਘ ਮਾਨ ਬਲਾਕ ਪ੍ਰਧਾਨ ਕਿਸਾਨ ਸੈਲ ਕਾਂਗਰਸ, ਜਸਪਾਲ ਸਿੰਘ ਮੂੰਮ ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ 28 ਦੀ ਇਤਿਹਾਸਕ ਰੈਲੀ ਸੰਬੰਧੀ ਤਿਆਰੀਆਂ ਜ਼ੋਰਾਂ 'ਤੇ-ਧੰਨਾ ਸਿੰਘ ਗਰੇਵਾਲ, ਸਤਨਾਮ ਸਿੰਘ ਪੱਤੀ ਸੇਖਵਾਂ <b... ਅਗਲੀ ਖ਼ਬਰ ਕਾਂਗਰਸ ਦੀ 'ਮਨਰੇਗਾ ਬਚਾਓ ਸੰਗਰਾਮ' ਰੈਲੀ ਸੰਬੰਧੀ ਮੀਟਿੰਗ <br/>
Ad Position 24
No active advertisement