27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਾਕਿਯੂ ਉਗਰਾਹਾਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 23-02-2026
ਭਦੌੜ, 22 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)- ਬੀਤੇ ਦਿਨੀਂ ਪਿੰਡ ਜਿਉਂਦ ਵਿਖੇ ਸ਼ਾਂਤੀ ਮਈ ਪ੍ਰਦਰਸ਼ਨ ਕਰ ਰਹੇ ਯੂਨੀਅਨ ਦੇ ਆਗੂਆਂ, ਵਰਕਰਾਂ ਅਤੇ ਲੋਕਾਂ ਉਪਰ ਪੁਲਿਸ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੀ ਸਹਿ 'ਤੇ ਕੀਤੇ ਅੰਨੇ੍ਹਵਾਹ ਲਾਠੀਚਾਰਜ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਅੱਜ ਭਦੌੜ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇੇ ਸਖ਼ਤ ਰੋਸ ਜਤਾਇਆ ਗਿਆ | ਯੂਨੀਅਨ ਦੇ ਆਗੂ ਗੁਰਚਰਨ ਸਿੰਘ, ਭੋਲਾ ਸਿੰਘ ਗਿੱਲ ਅਤੇ ਬਿੰਦਰਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਉਪਰ ਲੋਕਾਂ ਦੀ ਰਾਖੀ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਅੱਜ ਕਿਸਾਨਾਂ ਸਮੇਤ ਆਪਣਾ ਹੱਕ ਮੰਗਣ ਵਾਲੇ ਲੋਕਾਂ ਉਪਰ ਭਾਰੀ ਤਸ਼ੱਦਦ ਢਾਹ ਰਿਹਾ ਹੈ | ਜਿਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਕਾਰ ਕੁੱਝ ਮਹੀਨਿਆਂ ਦੀ ਹੈ ਪਰ ਪ੍ਰਸ਼ਾਸਨ ਨੇ ਹਮੇਸ਼ਾ ਲੋਕਾਂ ਵਿਚ ਰਹਿਣਾ ਹੈ ਜਿਸ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲੋਕਾਂ ਦੀ ਜਾਨ ਦੀ ਰਖਵਾਲੀ ਕਰਨੀ ਚਾਹੀਦੀ ਨਾ ਕਿ ਉਨ੍ਹਾਂ ਉਪਰ ਖਾਸ ਕਰਕੇ ਕਿਸਾਨਾਂ ਉਪਰ ਜਬਰੀ ਨਾਜਾਇਜ਼ ਪਰਚੇ ਦੇ ਕੇ ਅੱਤਿਆਚਾਰ ਕਰਨਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਦੇ ਦੋ ਜਣੇ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਸੂਚੀ ਵਿਚ ਟਕਸਾਲੀ ਪਰਿਵਾਰਾਂ ਨੂੰ ਮਿਲੀ ਮਾਨਤਾ
Ad Position 24