20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਲ.ਏ.ਡੀ.ਸੀ. ਸਿਸਟਮ ਦੇ ਵਿਰੋਧ 'ਚ 27 ਤੱਕ ਹੜਤਾਲ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 24-02-2026
ਬਰਨਾਲਾ, 23 ਫਰਵਰੀ (ਨਰਿੰਦਰ ਅਰੋੜਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਪੰਜਾਬ ਬਾਰ ਐਸੋਸੀਏਸ਼ਨ ਵਲੋਂ ਦਿੱਤੇ ਹੜਤਾਲ ਦੇ ਸੱਦੇ 'ਤੇ 27 ਫਰਵਰੀ ਤੱਕ 'ਨੌ ਵਰਕ ਡੇ' ਹੜਤਾਲ ਦਾ ਐਲਾਨ ਕਰਨ ਉਪਰੰਤ ਰੋਸ ਪ੍ਰਦਰਸ਼ਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਪੰਕਜ ਬਾਂਸਲ, ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਧਰਮਪਾਲ, ਐਡਵੋਕੇਟ ਹਰੀ ਓਮ ਆਦਿ ਨੇ ਦੱਸਿਆ ਕਿ ਸਰਕਾਰ ਵਲੋਂ ਐਲ.ਏ.ਡੀ.ਸੀ. ਸਿਸਟਮ ਤਹਿਤ ਵਾਰ-ਵਾਰ ਕ੍ਰਾਈਮ ਕਰਨ ਵਾਲਿਆਂ ਨੂੰ ਸਰਕਾਰੀ ਖ਼ਜ਼ਾਨੇ 'ਚੋਂ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੁਲਿਸ ਵਲੋਂ ਪਰਚੇ ਕੀਤੇ ਜਾਂਦੇ ਹਨ ਅਤੇ ਸਰਕਾਰੀ ਵਕੀਲ ਸਜਾ ਕਰਵਾਉਣ ਲਈ ਕੇਸ ਲੜਦੇ ਹਨ ਪਰ ਉਨ੍ਹਾਂ ਕ੍ਰਮੀਨਲਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇ ਕੇ ਜ਼ਮਾਨਤਾਂ ਕਰਵਾਈਆਂ ਜਾਂਦੀਆਂ ਹਨ ਜੋ ਕਿ ਕ੍ਰਾਈਮ ਨੂੰ ਘਟਾਉਣ ਦੀ ਜਗ੍ਹਾ 'ਤੇ ਵਾਧਾ ਕਰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਇਹ ਸਿਸਟਮ ਬੰਦ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਕ ਐਕਸ਼ਨ ਪਲਾਨ ਸਿਸਟਮ ਚਲਾਇਆ ਗਿਆ ਹੈ ਜਿਸ ਨਾਲ ਵਕੀਲਾਂ ਉੱਪਰ ਦਬਾਅ ਬਹੁਤ ਜ਼ਿਆਦਾ ਵਧ ਗਿਆ ਹੈ | ਇਸ ਐਕਸ਼ਨ ਪਲਾਨ ਤਹਿਤ ਇਨਸਾਫ਼ ਦੇਣ ਦੀ ਜਗ੍ਹਾ ਡਿਸਪੋਜ਼ਲ ਵੱਲ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਵਲੋਂ ਜੱਜ ਸਾਹਿਬਾਨ, ਰੈਵੀਨਿਊ ਕੋਰਟਾਂ ਦੇ ਅਧਿਕਾਰੀ, ਪਰਮਾਨੈਂਟ ਲੋਕ ਅਦਾਲਤ, ਖਪਤਕਾਰ ਕੋਰਟ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਮਾਮਲਿਆਂ ਨੂੰ ਅਗਲੀ ਤਰੀਕ ਤੱਕ ਮੁਲਤਵੀ ਕਰ ਦੇਣ ਅਤੇ ਕੋਈ ਵੀ ਨੁਕਸਾਨਦੇਹ ਆਦੇਸ਼ ਨਾ ਜਾਰੀ ਕਰਨ | ਇਸ ਮੌਕੇ ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਰਘਵਿੰਦਰ ਸਿੰਘ ਸਿੱਧੂ, ਐਡਵੋਕੇਟ ਅਸ਼ੋਕ ਕੁਮਾਰ ਪਲਟਾ, ਐਡਵੋਕੇਟ ਜਗਜੀਤ ਸਿੰਘ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਵਿਸਾਲ ਸ਼ਰਮਾ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਦਰਸ਼ਨ ਸਿੰਘ ਸਿੱਧੂ, ਐਡਵੋਕੇਟ ਹਰਪ੍ਰੀਤਪਾਲ ਸਿੰਘ, ਐਡਵੋਕੇਟ ਗੁਰਪਿ੍ਤਪਾਲ ਸਿੰਘ, ਐਡਵੋਕੇਟ ਬਿਕਰਮਜੀਤ ਸਿੰਘ ਦੱੁਗਲ, ਐਡਵੋਕੇਟ ਜਸ਼ਨ ਮੋਦੀ, ਐਡਵੋਕੇਟ ਪਾਰਸ ਸੇਵਕ, ਐਡਵੋਕੇਟ ਸੰਦੀਪ ਸਿੰਘ, ਐਡਵੋਕੇਟ ਯਸ਼ਪਾਲ ਜੋਸ਼ੀ, ਐਡਵੋਕੇਟ ਹਨੀ ਗਰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਕੌਮੀ ਗੀਤ ਤੋਂ ਪਹਿਲਾਂ 'ਵੰਦੇ ਮਾਤਰਮ' ਗਾਉਣ ਦੇ ਫ਼ੈਸਲੇ ਦਾ ਵਿਰੋਧ ਅਗਲੀ ਖ਼ਬਰ ਪੰਜਾਬ ਟਰੇਡ ਕਮਿਸ਼ਨ ਵਲੋਂ ਵਪਾਰੀਆਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਵਪਾਰੀਆਂ ਨਾਲ ਮੀਟਿੰਗ <br/>
Ad Position 24