20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਤਰਕਸ਼ੀਲ ਸੁਸਾਇਟੀ ਵਲੋਂ ਕੌਮੀ ਗੀਤ ਤੋਂ ਪਹਿਲਾਂ 'ਵੰਦੇ ਮਾਤਰਮ' ਗਾਉਣ ਦੇ ਫ਼ੈਸਲੇ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 24-02-2026
ਬਰਨਾਲਾ, 23 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੌਮੀ ਗੀਤ 'ਜਨ ਗਨ ਮਨ' ਤੋਂ ਪਹਿਲਾਂ 'ਵੰਦੇ ਮਾਤਰਮ' ਨੂੰ ਸਾਰੇ ਛੇ ਛੰਦਾਂ ਸਮੇਤ ਗਾਉਣ ਅਤੇ ਵਜਾਉਣ ਦੇ ਫ਼ੈਸਲੇ ਨੂੰ ਕੌਮੀ ਗੀਤ ਦਾ ਸਿੱਧਾ ਅਪਮਾਨ ਅਤੇ ਹਿੰਦੂ-ਮੁਸਲਿਮ ਫ਼ਿਰਕੂ ਨਫ਼ਰਤ ਫੈਲਾਉਣ ਵਾਲਾ ਦੱਸਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਸੁਰਜੀਤ ਟਿੱਬਾ ,ਜਸਵਿੰਦਰ ਫਗਵਾੜਾ, ਜੋਗਿੰਦਰ ਕੁੱਲੇਵਾਲ ਅਤੇ ਸੁਮੀਤ ਅੰਮਿ੍ਤਸਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਦੇ ਤੀਜੇ ਛੰਦ ਤੋਂ ਬਾਅਦ ਦਾ ਸੰਦਰਭ ਮੁਸਲਿਮ ਫ਼ਿਰਕੇ ਨਾਲ ਲੜਨ ਅਤੇ ਉਸ ਨੂੰ ਦਬਾਉਣ ਦੀ ਤਕੀਦ ਕਰਦਾ ਹੈ | ਮੋਦੀ ਸਰਕਾਰ ਵਲੋਂ ਕੌਮੀ ਗੀਤ ਦੇ ਗੁਣਗਾਨ ਤੋਂ ਪਹਿਲਾਂ ਵੰਦੇ ਮਾਤਰਮ ਦੇ ਵਿਵਾਦਤ ਛੰਦਾਂ ਨੂੰ ਸ਼ਾਮਿਲ ਕਰ ਕੇ ਹਿੰਦੂ-ਮੁਸਲਿਮ ਦਾ ਵਿਵਾਦ ਹੋਰ ਭੜਕਾਉਣ ਦੀ ਸਿਆਸਤ ਕੀਤੀ ਗਈ ਹੈ | ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ-ਸੰਘ ਹਕੂਮਤ ਦੇਸ਼ ਵਿਚ ਵਿਕਰਾਲ ਰੂਪ ਧਾਰਨ ਕਰ ਚੁੱਕੀਆਂ ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਮਹਿੰਗਾਈ, ਖੁਦਕੁਸ਼ੀਆਂ, ਭਿ੍ਸ਼ਟਾਚਾਰ, ਬਿਜਲੀ ਸੋਧ ਬਿੱਲ, ਚਾਰ ਕਿਰਤ ਕਾਨੂੰਨ ਅਤੇ ਭਾਰਤ- ਅਮਰੀਕਾ ਮੁਕਤ ਵਪਾਰ ਸਮਝੌਤੇ ਵਜੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਆਮ ਲੋਕਾਂ ਵਿਚ ਵੱਧ ਰਹੀ ਬੇਚੈਨੀ ਤੋਂ ਧਿਆਨ ਪਾਸੇ ਹਟਾਉਣ ਲਈ ਜਾਣ ਬੁੱਝ ਕੇ ਹਿੰਦੂ-ਮੁਸਲਿਮ, ਮੰਦਿਰ-ਮਸਜਿਦ ਦੇ ਵਿਵਾਦ ਖੜੇ ਕਰ ਰਹੀ ਹੈ ਪਰ ਇਨਸਾਨੀਅਤ, ਜਮਹੂਰੀਅਤ ਨੂੰ ਪਿਆਰ ਕਰਨ ਵਾਲੇ ਕਰੋੜਾਂ ਲੋਕ ਭਾਜਪਾ-ਆਰ.ਐਸ.ਐਸ. ਦੇ ਇਨ੍ਹਾਂ ਫ਼ਿਰਕੂ ਫਾਸ਼ੀਵਾਦੀ ਮਨਸੂਬਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ | ਉਨ੍ਹਾਂ ਸਮੂਹ ਲੋਕ ਪੱਖੀ, ਧਰਮ ਨਿਰਪੱਖ ਅਤੇ ਨਿਆਂ ਪਸੰਦ ਜਨਤਕ-ਜਮਹੂਰੀ ਜਥੇਬੰਦੀਆਂ ਅਤੇ ਖ਼ਾਸ ਕਰ ਕੇ ਅਧਿਆਪਕ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਡਟਵਾਂ ਵਿਰੋਧ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿਛਲੇ ਕੀਤੇ ਕੰਮਾਂ ਦੀ ਪੇਮੈਂਟ ਨਾ ਮਿਲਣ ਕਾਰਨ ਠੇਕੇਦਾਰਾਂ ਨੇ ਲੇਬਰ ਸਮੇਤ ਨਗਰ ਨਿਗਮ ਬਰਨਾਲਾ ਦਫ਼ਤਰ ਅੱਗੇ ਲਗਾਇਆ ਧਰਨ... ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਲ.ਏ.ਡੀ.ਸੀ. ਸਿਸਟਮ ਦੇ ਵਿਰੋਧ 'ਚ 27 ਤੱਕ ਹੜਤਾਲ ਦਾ ਐਲਾਨ <br/>
Ad Position 24