20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਕਾਲੀ ਦਲ ਦੀ 15 ਮਾਰਚ ਨੂੰ ਰੈਲੀ ਦੀ ਸਫਲਤਾ ਲਈ ਵਰਕਰ ਦਿਨ-ਰਾਤ ਇਕ ਕਰ ਦੇਣਗੇ-ਐਡਵੋਕੇਟ ਰਾਹੀ

Ad Position 21
No active advertisement
ਅਜੀਤ ਡੈਸਕ 24-02-2026
ਤਪਾ ਮੰਡੀ, 23 ਫਰਵਰੀ (ਪ੍ਰਵੀਨ ਗਰਗ)-15 ਮਾਰਚ ਨੂੰ ਨਜ਼ਦੀਕੀ ਪਿੰਡ ਤਾਜੋਕੇ ਦੇ ਸਟੇਡੀਅਮ ਵਿਖੇ ਅਕਾਲੀ ਦਲ ਦੀ 'ਪੰਜਾਬ ਬਚਾਓ ਸੁਖਬੀਰ ਬਾਦਲ ਲਿਆਓ' ਤਹਿਤ ਹੋ ਰਹੀ ਵਿਸ਼ਾਲ ਰੈਲੀ ਨੂੰ ਸਫਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਵਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਨਿਰਵਿਘਨ ਜਾਰੀ ਹੈ | ਇਸੇ ਲੜੀ ਤਹਿਤ ਐਡਵੋਕੇਟ ਸਤਨਾਮ ਸਿੰਘ ਰਾਹੀ ਵਲੋਂ ਸਮੂਹ ਵਰਕਰਾਂ ਨਾਲ ਇਕ ਮੀਟਿੰਗ ਤਪਾ ਦੀ ਅਗਰਵਾਲ ਧਰਮਸ਼ਾਲਾ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਉਨ੍ਹਾਂ ਸਮੂਹ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ ਤਾਂ ਕਿ ਉਹ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਤਨਦੇਹੀ ਨਾਲ ਕੰਮ ਕਰਨ | ਉਨ੍ਹਾਂ ਆਖਿਆ ਕਿ ਹਲਕਾ ਭਦੌੜ ਦੀ ਇਸ ਰੈਲੀ 'ਚ ਹਲਕਾ ਭਦੌੜ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਕਰਦਿਆਂ ਇਸ ਗੱਲ ਦਾ ਸਬੂਤ ਦੇਵੇਗਾ ਕਿ ਲੋਕ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਰੈਲੀ ਨੂੰ ਲੈ ਕੇ ਪਾਰਟੀ ਦੇ ਆਗੂ ਤੇ ਵਰਕਰ ਦਿਨ ਰਾਤ ਇਕ ਕਰ ਦੇਣਗੇ ਅਤੇ ਇਸ ਰੈਲੀ ਸਬੰਧੀ ਹਲਕੇ 'ਚ ਪਿੰਡ-ਪਿੰਡ ਮੀਟਿੰਗਾਂ ਕਰ ਕੇ ਰੈਲੀ ਸਬੰਧੀ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਜਿਸ ਲਈ ਲੋਕਾਂ ਵਿਚ ਇਸ ਸਬੰਧੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਇਸ ਮੌਕੇ ਸ਼ਹਿਰੀ ਪ੍ਰਧਾਨ ਲੱਕੀ ਭੱਟਾ, ਉਗਰ ਸੈਨ ਮੌੜ, ਮਾਸਟਰ ਪ੍ਰੇਮ ਨਾਥ, ਹਰਜਿੰਦਰ ਸਿੰਘ ਪਾਲੀ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਗੁਲਾਬ ਕਾਲਾ, ਪਰਮਿੰਦਰ ਚੱਠਾ, ਗੁਲਾਬ ਸਿੰਘ ਸਿੱਧੂ, ਰਾਕੇਸ਼ ਕੁਮਾਰ ਟੋਨਾ, ਜੁਗਰਾਜ ਸਿੰਘ, ਸਾਬਕਾ ਕੌਂਸਲਰ ਟੀਟੂ ਦੀਕਸ਼ਤ, ਬਿੱਟੂ ਬਰਾੜ, ਗੁਰਬਿੰਦਰ ਸਿੰਘ ਬਾਸੀ, ਗੋਗੀ ਮਹੰਤ, ਮਹੰਤ ਰਘਬੀਰ ਦਾਸ, ਮੋਹਿਤ ਮੇਸ਼ੀ, ਸੋਨੰੂ ਮੱਲ੍ਹੀ, ਸੁਰਿੰਦਰ ਖੱਟਰ, ਅਮਰਜੀਤ ਸਿੰਘ ਧਰਮਸੋਤ, ਬੇਅੰਤ ਮਾਂਗਟ, ਜੱਗੀ ਧਨੋਆ, ਨੱਥੂ ਰਾਮ, ਵਿਨੋਦ ਕਾਲਾ, ਜੋਨੀ, ਐਸ. ਕੁਮਾਰ, ਚਰਨਜੀਤ ਪੁਰਬਾ, ਸੁਰਜੀਤ ਸਿੰਘ ਪੁਰਬਾ, ਗੁਰਮੇਲ ਸਿੰਘ, ਸੰਦੀਪ ਧੌਲਾ, ਉਮੇਸ਼ ਕੁਮਾਰ ਰਾਜੂ ਮਿੱਤਲ, ਕਿ੍ਸ਼ਨ, ਬਲਰਾਜ ਸਿੰਘ ਆਦਿ ਅਕਾਲੀ ਵਰਕਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਨਵੇਂ ਕਾਨੂੰਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਪਿਛਲੇ ਕੀਤੇ ਕੰਮਾਂ ਦੀ ਪੇਮੈਂਟ ਨਾ ਮਿਲਣ ਕਾਰਨ ਠੇਕੇਦਾਰਾਂ ਨੇ ਲੇਬਰ ਸਮੇਤ ਨਗਰ ਨਿਗਮ ਬਰਨਾਲਾ ਦਫ਼ਤਰ ਅੱਗੇ ਲਗਾਇਆ ਧਰਨ...
Ad Position 24