ਮਹਿਲ ਕਲਾਂ, 23 ਫਰਵਰੀ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ 'ਚ ਸ਼ਿਵ ਧਾਮ ਕੁਟੀਆ ਬ੍ਰਹਮਲੀਨ ਸੁਆਮੀ ਸ੍ਰੀ ਗੰਗਾ ਨੰਦ ਵਿਖੇ ਬ੍ਰਹਮਲੀਨ ਸੰਤ ਸੁਆਮੀ ਗੰਗਾ ਨੰਦ ਦੀ 26ਵੀਂ ਬਰਸੀ ਮੁੱਖ ਸੇਵਾਦਾਰ ਬਾਬਾ ਪ੍ਰਸ਼ੋਤਮ ਦਾਸ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਮਨਾਈ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ 'ਚ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਸ਼ਰਧਾ ਸਤਿਕਾਰ ਅਰਪਿਤ ਕੀਤਾ | ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਉੱਚ ਆਦਰਸ਼ਾਂ ਅਤੇ ਉਨ੍ਹਾਂ ਦੀ ਸੇਵਾ-ਭਾਵਨਾ ਨੂੰ ਯਾਦ ਕੀਤਾ ਗਿਆ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸ਼ੰਭੂ, ਪ੍ਰਧਾਨ ਗਗਨਦੀਪ ਸਰਾਂ, ਹਰਜੀਤ ਖ਼ਿਆਲੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਅਤੇ ਮਿਲ ਬੈਠਣ ਦਾ ਸੰਦੇਸ਼ ਦਿੰਦੇ ਹਨ | ਇਸ ਮੌਕੇ ਕਮੇਟੀ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ, ਜਸਪਾਲ ਮਿੱਤੂ, ਰਘਬੀਰ ਮਿੱਤੂ, ਤਜਿੰਦਰ ਮਿੱਤੂ, ਮਨਜੀਤ ਸ਼ਰਮਾ, ਰਾਹੁਲ ਕੌਂਸਲ, ਮਨਦੀਪ ਕੌਂਸਲ, ਸੁਭਾਸ਼ ਮਿੱਤੂ ਦੀ ਅਗਵਾਈ ਹੇਠ ਵੱਖ-ਵੱਖ ਸ਼ਖ਼ਸੀਅਤਾਂ, ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਡਾ: ਮਨਦੀਪ ਸ਼ੈਲੀ, ਪ੍ਰੇਮ ਕੁਮਾਰ ਪਾਸੀ, ਪਟਵਾਰੀ ਹਰਦੇਵ ਸਿੰਘ, ਗਿਆਨ ਸਿੰਘ ਉੱਪਲ, ਬੱਗਾ ਸਿੰਘ ਉੱਪਲ, ਅਵਤਾਰ ਸਿੰਘ ਗਰੇਵਾਲ, ਨੰਬਰਦਾਰ ਆਤਮਾ ਸਿੰਘ, ਬਚਨ ਸਿੰਘ ਹੇਹਰ, ਅਮਰਜੀਤ ਸਿੰਘ ਧਾਲੀਵਾਲ, ਬਿੰਦਰ ਸਿੰਘ ਬੱਸੀਆਂ ਆਦਿ ਸੰਗਤਾਂ ਹਾਜ਼ਰ ਸਨ |