ਟੱਲੇਵਾਲ, 25 ਫਰਵਰੀ (ਸੋਨੀ ਚੀਮਾ)-ਰੋਜਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ-ਜੋਧਪੁਰ ਵਿਖੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮੈਡਮ ਪਰਦੀਪ ਕੌਰ, ਨਿਸ਼ਾ ਰਾਣੀ, ਕਮਲਜੀਤ ਕੌਰ ਤੇ ਪਿ੍ਅੰਕਾ ਸਿੰਗਲਾ ਨੇ ਵਿਦਿਆਰਥੀਆਂ ਨੂੰ 18 ਸਾਲ ਦੀ ਉਮਰ ਉਪਰੰਤ ਗੱਡੀ ਚਲਾਉਣ ਤੋਂ ਇਲਾਵਾ ਦੋ ਪਹੀਆ ਵਾਹਨ ਲਈ ਹੈਲਮਟ ਪਾਉਣ, ਗੱਡੀ ਹੌਲੀ ਚਲਾਉਣ, ਕਾਗ਼ਜ਼ਾਤ ਪੂਰੇ ਰੱਖਣ, ਛੋਟੇ ਬੱਚਿਆਂ ਨੂੰ ਦੋ ਪਹੀਆ ਵਾਹਨ ਨਾ ਚਲਾਉਣ ਦੇਣ ਆਦਿ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਮੈਡਮ ਕਾਂਤਾ ਕੁਮਾਰ, ਵੀਰਪਾਲ ਕੌਰ, ਪਰਦੀਪ ਕੌਰ, ਮਨੀਸ਼ਾ ਸ਼ਰਮਾ, ਨਿਸ਼ਾ ਰਾਣੀ, ਗੁਰਮੀਤ ਕੌਰ, ਨੀਲਮ ਰਾਣੀ, ਰਮਨਦੀਪ ਕੌਰ ਜੋਧਪੁਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ ਪੱਖੋ, ਬਲਜੀਤ ਕੌਰ, ਕਮਲਜੀਤ ਕੌਰ, ਪਿ੍ਅੰਕਾ ਸਿੰਗਲਾ, ਲਵਪ੍ਰੀਤ ਕੌਰ, ਮੈਡਮ ਲਵਲੀ, ਪ੍ਰੇਰਨਾ ਗਰਗ, ਹਰਪਾਲ ਕੌਰ, ਮੱਘਰ ਸਿੰਘ, ਵੀਰ ਸਿੰਘ ਆਦਿ ਵੀ ਹਾਜ਼ਰ ਸਨ |