ਭਦੌੜ, 25 ਫਰਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਹਰ ਸਾਲ ਦੀ ਤਰ੍ਹਾਂ 66ਕੇ.ਵੀ. ਬਿਜਲੀ ਗਰਿੱਡ ਭਦੌੜ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਸਮੂਹ ਬਿਜਲੀ ਕਰਮਚਾਰੀਆਂ ਵਲੋਂ ਐਸ.ਡੀ.ਓ. ਮੁਨੀਸ਼ ਕੁਮਾਰ ਗਰਗ ਅਤੇ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਸਮੂਹ ਬਿਜਲੀ ਮੁਲਾਜ਼ਮਾਂ ਅਤੇ ਨਗਰ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਦੇ ਭੋਗ ਅੱਜ ਸ਼ਰਧਾ ਪੂਰਵਕ ਪਾਏ ਗਏ | ਸਮਾਗਮ ਵਿਚ ਪਾਵਰਕਾਮ ਭਦੌੜ ਦੇ ਮੁਲਾਜ਼ਮਾਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਵਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਗ੍ਰੰਥੀ ਸਿੰਘਾਂ ਵਲੋਂ ਸਰਬੱਤ ਦੇ ਭਲੇ, ਸੰਸਥਾ ਦੀ ਤਰੱਕੀ ਅਤੇ ਸਮੂਹ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਐਸ.ਡੀ.ਓ. ਮੁਨੀਸ਼ ਕੁਮਾਰ ਗਰਗ, ਐਡੀਸ਼ਨਲ ਐਸ.ਡੀ.ਓ. ਪਿ੍ਕਸ਼ਤ ਸਿੰਗਲਾ, ਰਿਟਾ: ਐਸ.ਡੀ.ਓ. ਬਾਬਾ ਗੁਰਬਖ਼ਸ਼ ਸਿੰਘ, ਐਸ.ਡੀ.ਓ. ਲਖਵੀਰ ਸਿੰਘ ਧਨੌਲਾ, ਸਹਾਇਕ ਐਸ.ਡੀ.ਓ. ਨਿਰਮਲ ਸਿੰਘ, ਜੇ.ਈ. ਨਵਦੀਪ ਸਿੰਘ ਮਾਛੀਕੇ, ਜੇ.ਈ. ਕਰਮਜੀਤ ਸਿੰਘ, ਜੇ.ਈ. ਰਾਜਵੀਰ ਸਿੰਘ, ਜੇ.ਈ. ਨਵਜੋਤ ਸਿੰਘ ਤੋਂ ਇਲਾਵਾ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ, ਜਸਵੀਰ ਸਿੰਘ ਧੰਮੀ, ਅਗਰਵਾਲ ਸਭਾ ਦੇ ਪ੍ਰਧਾਨ ਹਰੀਸ਼ ਗਰਗ, ਵਪਾਰ ਮੰਡਲ ਦੇ ਪ੍ਰਧਾਨ ਵਿਜੈ ਭਦੌੜੀਆ, ਸਰਪੰਚ ਸੁਰਿੰਦਰਪਾਲ ਗਰਗ, ਜਵਾਹਰ ਲਾਲ ਸਿੰਗਲਾ, ਬੀਰਬਲ ਦਾਸ ਗਰਗ, ਭਾਈ ਉਂਕਾਰ ਸਿੰਘ ਬਰਾੜ, ਸੁਖਜੀਤ ਸਿੰਘ ਆਰ.ਏ., ਰਣਜੀਤ ਸਿੰਘ ਤਲਵੰਡੀ, ਰਣਜੀਤ ਸਿੰਘ ਰਾਮਗੜ੍ਹ, ਮਨਜੀਤ ਸਿੰਘ ਵਿਧਾਤੇ, ਜਗਵਿੰਦਰ ਸਿੰਘ ਤਲਵੰਡੀ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਗੌਰਵ ਕੁਮਾਰ, ਮੋਹਨ ਸ਼ਰਮਾ, ਜਗਤਾਰ ਸਿੰਘ ਚੀਮਾ, ਸਤਿਨਾਮ ਸਿੰਘ, ਗੁਰਪ੍ਰੀਤ ਸਿੰਘ ਹੇਅਰ, ਜਗਤਾਰ ਸਿੰਘ ਚਮਕ, ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ ਛੰਨਾ ਗੁਲਾਬ ਸਿੰਘ, ਵਾਲਾ, ਕੇਵਲ ਸਿੰਘ ਮਝੈਲ, ਸੁਖਦੇਵ ਸਿੰਘ ਲਾਈਨਮੈਨ, ਜਤਿੰਦਰ ਕੁਮਾਰ ਲਾਈਨਮੈਨ, ਪਵਨ ਕੁਮਾਰ ਸੋਨਾ, ਬਲਵਿੰਦਰ ਸਿੰਘ ਬੋਘਾ, ਸਟਾਫ਼ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ |