03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਐਮ.ਏ. ਪੰਜਾਬੀ ਭਾਗ ਪਹਿਲਾ (ਸਮੈਸਟਰ ਦੂਜਾ) ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਤਪਾ ਮੰਡੀ, 6 ਮਾਰਚ (ਵਿਜੇ ਸ਼ਰਮਾ)-ਫ਼ਤਿਹ ਕਾਲਜ ਰਾਮਪੁਰਾ ਫੂਲ ਦੇ ਐਮ.ਏ. ਪੰਜਾਬੀ ਭਾਗ ਪਹਿਲਾ (ਸਮੈਸਟਰ ਦੂਜਾ) ਦੇ ਨਤੀਜੇ ਘੋਸ਼ਿਤ ਹੋਣ ਉਪਰੰਤ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਨਾਮ ਅਕਾਦਮਿਕ ਖੇਤਰ ਵਿਚ ਰੌਸ਼ਨ ਕੀਤਾ | ਇਸ ਸਮੈਸਟਰ ਵਿਚ ਕੁੱਲ 18 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ | ਨਤੀਜੇ 100 ਫ਼ੀਸਦੀ ਰਹੇ | ਨਤੀਜਿਆਂ ਅਨੁਸਾਰ ਆਸ਼ੂ ਸਪੁੱਤਰੀ ਰਾਜੇਸ਼ ਕੁਮਾਰ (ਰਾਮਪੁਰਾ ਫੂਲ) ਨੇ 80 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ | ਦੂਜੀ ਪੁਜੀਸ਼ਨ ਸਾਂਝੇ ਤੌਰ 'ਤੇ ਹਰਮਨਪ੍ਰੀਤ ਕੌਰ ਸਪੁੱਤਰੀ ਮਨਜੀਤ ਸਿੰਘ (ਢੱਡੇ) ਅਤੇ ਸਰਬਜੀਤ ਕੌਰ ਸਪੁੱਤਰੀ ਲਾਲਜੀਤ ਸਿੰਘ (ਰਾਮਨਗਰ) ਨੇ 78 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਹਾਸਲ ਕੀਤੀ | ਤੀਜੀ ਪੁਜੀਸ਼ਨ ਵੀ ਸਾਂਝੀ ਤੌਰ 'ਤੇ ਮਨਦੀਪ ਕੌਰ ਸਪੁੱਤਰੀ ਚਰਨਜੀਤ ਸਿੰਘ (ਰਾਮਪੁਰਾ ਫੂਲ) ਅਤੇ ਨਿੰਦਰ ਕੌਰ ਸਪੁੱਤਰੀ ਭੋਲਾ ਸਿੰਘ (ਮੰਡੀ ਕਲਾਂ) ਨੇ 76 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਹਾਸਲ ਕੀਤੀ | ਇਸ ਮੌਕੇ ਵਿਭਾਗ ਮੁਖੀ ਅਸਿਸਟੈਂਟ ਪ੍ਰੋਫੈਸਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਉਨ੍ਹਾਂ ਦੀ ਲਗਨ, ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚਾਣਕਿਆ ਅਕੈਡਮੀ ਬਰਨਾਲਾ ਵਿਖੇ ਨਵੇਂ ਬੈਚ 10 ਤੋਂ ਸ਼ੁਰੂ <br/> ਅਗਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਇਨੋਵੇਸ਼ਨ ਪ੍ਰੀਖਿਆ ਕਰਵਾਈ <br/>
Ad Position 24