10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗਊ ਸੁਰੱਖਿਆ ਲਈ ਕੇਂਦਰ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾਇਆ ਜਾਵੇ-ਨਰਾਇਣ ਗਿਰੀ <br/>

Ad Position 21
No active advertisement
ਅਜੀਤ ਡੈਸਕ 10-03-2026
ਤਪਾ ਮੰਡੀ, 9 ਮਾਰਚ (ਪ੍ਰਵੀਨ ਗਰਗ)-ਇਲਾਕੇ ਦੀ ਅੰਦਰਲੀ ਗਊਸ਼ਾਲਾ 'ਚ ਅੱਜ ਗਊ ਸੇਵਕਾਂ ਵਲੋਂ ਗਊ ਸੁਰੱਖਿਆ ਅਤੇ ਗਊ ਸੇਵਾ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਹਰਿਦੁਆਰ ਤੋਂ ਪਹੁੰਚੇ ਧਾਰਮਿਕ ਪ੍ਰਚਾਰਕ ਸਵਾਮੀ ਹਰੀ ਨਰਾਇਣ ਗਿਰੀਨੇ ਗਊ ਸਨਮਾਨ ਅਭਿਆਨ ਤਹਿਤ ਗਊ ਸੇਵਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ 'ਚ ਗਊ ਹੱਤਿਆ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਅਤੇ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਦਿੱਤਾ ਜਾਣਾ ਚਾਹੀਦਾ ਹੈ | ਗਊ ਸੁਰੱਖਿਆ ਲਈ ਕੇਂਦਰ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾਇਆ ਜਾਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਗਊ ਤੋਂ ਮਿਲਣ ਵਾਲੇ ਦੁੱਧ, ਦਹੀਂ, ਘਿਉ, ਗੋਬਰ ਅਤੇ ਗੌਮੂਤ੍ਰ ਮਨੁੱਖਤਾ ਲਈ ਬਹੁਤ ਲਾਭਕਾਰੀ ਹਨ ਅਤੇ ਇਨ੍ਹਾਂ ਦੇ ਉਪਯੋਗ ਨੂੰ ਹੋਰ ਵਧਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਦੇਸ਼ ਭਰ ਦੀਆਂ ਗਊਸ਼ਾਲਾਵਾਂ ਨੂੰ ਸਰਕਾਰੀ ਮਦਦ ਅਤੇ ਅਨੁਦਾਨ ਦਿੱਤਾ ਜਾਵੇ | ਇਸ ਮੌਕੇ ਪੰਡਤ ਸੋਮਨਾਥ ਸ਼ਰਮਾ, ਰਵੀ ਮੌੜ, ਰਵੀ ਕਾਂਸਲ, ਸ਼ੀਲਾ ਤਾਜੋਕੇ, ਵਿਕੀ ਮੌੜ, ਮਦਨ ਲਾਲ ਭੱਟਾ, ਡਾ: ਵਿੱਕੀ ਜਿੰਦਲ, ਰੇਸ਼ਵ ਗੋਇਲ, ਵਿੱਕੀ ਫੋਟੋਗ੍ਰਾਫਰ, ਮਨੀਸ਼ ਕੁਮਾਰ ਤਾਜੋ, ਮੰਗੂ ਮੌੜ, ਨਿਤਿਨ ਕੁਮਾਰ, ਰਾਜੂ ਕਾਹਨੇਕੇ, ਪ੍ਰੇਮ ਕੁਮਾਰ ਭਾਂਡਾ, ਕਾਲਾ ਮਹਿਤਾ, ਮੁਨੀਸ਼ ਚੱਕੀ ਵਾਲਾ, ਮਨੀਸ਼ ਕੁਮਾਰ, ਪੰਡਿਤ ਭੂਸ਼ਨ ਸ਼ਰਮਾ, ਸੁਰੇਸ਼ ਕੁਮਾਰ ਸ਼ੰਭੂ ਸਮੇਤ ਵੱਡੀ ਗਿਣਤੀ 'ਚ ਗਊ ਸੇਵਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾ ਦਿਵਸ ਮਨਾਇਆ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ 14 ਤੱਕ ਮਨਾਇਆ ਜਾਵੇਗਾ ਵਿਸ਼ਵ ਗਲੂਕੋਮਾ ਹਫ਼ਤਾ <br/>
Ad Position 24