ਬਰਨਾਲਾ, 27 ਮਾਰਚ (ਰਾਜ ਪਨੇਸਰ)-ਸਥਾਨਕ ਢਿੱਲੋਂ ਨਗਰ ਦੇ ਇਕ ਘਰ ਜਿਸਮ ਫ਼ਰੋਸ਼ੀ ਦਾ ਧੰਦਾ ਚਲਾ ਰਹੀ ਔਰਤ ਸਮੇਤ ਕੱੁਲ ਚਾਰ ਜਣਿਆਂ ਨੂੰ ਥਾਣਾ ਸਿਟੀ-1 ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜਸਵੀਰ ਕੌਰ ਉਰਫ਼ ਰਾਜਵਿੰਦਰ ਕੌਰ ਪਤਨੀ ਗੁਲਾਬ ਸਿੰਘ ਵਾਸੀ ਗਲੀ ਨੰ: 3 ਢਿੱਲੋਂ ਨਗਰ ਬਰਨਾਲਾ ਆਪਣੇ ਘਰ ਵਿਚ ਜਿਸਮ ਫ਼ਰੋਸ਼ੀ ਦੇ ਧੰਦੇ ਲਈ ਕਮਰੇ ਕਿਰਾਏ 'ਤੇ ਦਿੰਦੀ ਹੈ | ਇਸ ਕੰਮ ਬਦਲੇ ਉਹ ਲੋਕਾਂ ਤੋਂ ਮੋਟੀ ਰਕਮ ਵਸੂਲਦੀ ਹੈ | ਸੂਚਨਾ ਦੇ ਅਧਾਰ 'ਤੇ ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਜਸਵੀਰ ਕੌਰ ਉਰਫ਼ ਰਾਜਵਿੰਦਰ ਕੌਰ ਸਮੇਤ ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਅਸਪਾਲ ਕਲਾਂ, ਜਗਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਛੀਨੀਵਾਲ ਖ਼ੁਰਦ, ਮਨਪ੍ਰੀਤ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਫ਼ਤਿਹਗੜ੍ਹ ਸਾਹਿਬ ਹਾਲ ਆਬਾਦ ਪੱਖੋ ਕਲਾਂ ਨੂੰ ਕਾਬੂ ਕਰ ਕੇ ਥਾਣਾ ਸਿਟੀ-1 ਵਿਖੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |