20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਵਿਖੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 15-04-2026
ਟੱਲੇਵਾਲ, 14 ਅਪੈ੍ਰਲ (ਸੋਨੀ ਚੀਮਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੀਵਾਨਾ ਵਲੋਂ 'ਭਾਰਤੀ ਦਰਸ਼ਨ' ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਪ੍ਰੋ: ਐੱਚ.ਐੱਸ. ਡਿੰਪਲ ਪੀ.ਸੀ.ਐੱਸ ਅਫ਼ਸਰ ਹਨ | ਸਮਾਗਮ ਦੀ ਸ਼ੁਰੂਆਤ ਨਰਿੰਦਰ ਸਿੰਗਲਾ ਨੇ ਮਹਿੰਦਰ ਸਾਥੀ ਦੀ ਗ਼ਜ਼ਲ ਨਾਲ ਕੀਤੀ | ਗੁਨੀਤ ਸ਼ਰਮਾ ਨੇ ਕਵਿਤਾ ਕਹੀ | ਦੇਬੀ ਪ੍ਰਸ਼ਾਦ ਚਟੋਪਾਧਿਆਏ ਦੀਆਂ ਫ਼ਲਸਫ਼ੇ ਦੀਆਂ ਪੁਸਤਕਾਂ ਪੰਜਾਬੀ ਵਿਚ ਅਨੁਵਾਦ ਕਰਨ ਸਮੇਤ ਸ਼ਾਨਦਾਰ ਪੁਸਤਕਾਂ ਪੰਜਾਬੀ ਵਿਚ ਅਨੁਵਾਦ ਕਰਨ ਵਾਲੇ ਹਰਚਰਨ ਸਿੰਘ ਚਾਹਲ ਨੇ ਵਿਚਾਰਵਾਦ, ਪਦਾਰਥਵਾਦ ਆਦਿ ਸ਼ਬਦਾਂ ਬਾਰੇ ਵਿਖਿਆਨ ਕੀਤਾ | ਇਸ ਉਪਰੰਤ ਪ੍ਰੋ: ਡਿੰਪਲ ਨੇ ਫ਼ਲਸਫ਼ੇ, ਭਾਰਤੀ ਫ਼ਲਸਫ਼ੇ ਬਾਰੇ ਜਾਣ ਪਛਾਣ ਕਰਵਾਈ | ਉਨ੍ਹਾਂ ਸਿਮਰਤੀ (ਯਾਦਾਂ, ਇਤਿਹਾਸ ਮਨੁੱਖ ਦੁਆਰਾ ਰਚੇ) ਗ੍ਰੰਥਾਂ ਅਤੇ ਸ਼ਰੂਤੀ (ਉੱਪਰੋਂ ਆਏ, ਕਿਸੇ ਸ਼ਕਤੀ ਵਲੋਂ ਲਿਖੇ) ਗ੍ਰੰਥਾਂ ਦੀ ਵੰਡ ਕੀਤੀ | ਭਾਰਤੀ ਫ਼ਲਸਫ਼ੇ ਦੇ 9 ਦਰਸ਼ਨਾਂ, 6 ਵਿਚਾਰਵਾਦੀ (ਆਸਤਿਕ)-ਨਯਾਯਾ, ਵਿਸ਼ਿਸ਼ਕ, ਸੰਖ, ਯੋਗ, ਮੀਮਾਂਸਾ, ਵੇਦਾਂਤ ਅਤੇ 3 ਪਦਾਰਥਵਾਦੀ (ਨਾਸਤਿਕ)-ਜੈਨ, ਬੁੱਧ, ਲੋਕਾਇਤ/ਚਾਰਵਾਕ ਦੀਆਂ ਪਰਤਾਂ ਫਰੋਲੀਆਂ | ਇਸ ਦੇ ਨਾਲ ਮਨੁੱਖ ਦੇ ਦਿਮਾਗ਼ ਦੇ ਵਿਕਸਤ ਹੋਣ, ਮਨੁੱਖ ਦੀ ਉਤਪੱਤੀ ਦੇ ਕੁੱਝ ਅੰਸ਼ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਨਯਾਯਾ, ਵਿਸ਼ਿਸ਼ਕ, ਸੰਖ, ਯੋਗ ਦਰਸ਼ਨਾਂ ਵਿਚ ਵੀ ਪਦਾਰਥਵਾਦੀ ਤੱਤ ਮਿਲਦੇ ਹਨ, ਪਰ ਆਪਣੇ ਜਿਉਂਦੇ ਰਹਿਣ ਲਈ ਉਨ੍ਹਾਂ ਨੂੰ ਸਮਝੌਤੇ ਕਰਨੇ ਪਏ ਆਦਿ ਸ਼ੰਕਰਚਾਰੀਆਂ ਦੇ ਵਿਚਾਰਾਂ, ਬ੍ਰਹਮ ਸੂਤਰ, ਵੇਦਾਂਤ ਬਾਰੇ ਕੁੱਝ ਗੱਲ ਰੱਖੀ | ਇਸ ਤੋਂ ਇਲਾਵਾ ਭਾਰਤੀ ਦਰਸ਼ਨ ਦੇ ਕੁੱਝ ਪੁਰਾਤਨ ਸ਼ਲੋਕਾਂ ਨੂੰ ਉਚਾਰ ਕੇ ਵਿਖਿਆਨ ਕੀਤਾ | ਸਰੋਤਿਆਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਓਸ਼ੋ ਉਹ ਮੌਕਾਪ੍ਰਸਤ ਵਿਅਕਤੀ ਸੀ, ਉਸ ਨੂੰ ਉਹ ਵਿਦਵਾਨ ਨਹੀਂ ਮੰਨਦੇ | ਉਨ੍ਹਾਂ ਕਿਹਾ ਕਿ ਹਰ ਕੋਈ ਪੜਿ੍ਹਆ ਲਿਖਿਆ ਵਿਅਕਤੀ ਜਾਣਦਾ ਹੈ ਕਿ ਨਾਸਤਿਕਤਾ ਭਾਰਤੀ ਪੁਰਾਤਨ ਫ਼ਲਸਫ਼ੇ ਵਿਚ ਪਈ ਹੈ | ਸਟੇਜ ਸੰਚਾਲਨ ਵਰਿੰਦਰ ਦੀਵਾਨਾ ਨੇ ਕੀਤਾ | ਆਿਖ਼ਰ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ, ਦੀਵਾਨਾ ਵਲੋਂ ਪ੍ਰੋ: ਡਿੰਪਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ ਅਤੇ ਹਰਚਰਨ ਸਿੰਘ ਚਾਹਲ ਹੁਰਾਂ ਨੇ ਆਪਣੀ ਅਨੁਵਾਦ ਕੀਤੀ ਪੁਸਤਕ ਪ੍ਰੋ: ਡਿੰਪਲ ਨੂੰ ਭੇਟ ਕੀਤੀ | ਨਰਿੰਦਰ ਸਿੰਗਲਾ ਨੇ ਲਾਇਬ੍ਰੇਰੀ ਲਈ ਆਰਥਿਕ ਸਹਿਯੋਗ ਕੀਤਾ | ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਦੀਵਾਨਾ, ਬਿੱਕਰ ਸਿੰਘ ਅÏਲਖ, ਰੂਪ ਸਿੰਘ ਦੀਵਾਨਾ, ਡਾ: ਰਾਜਿੰਦਰ ਪਾਲ, ਸੁਲਤਾਨ ਦੀਵਾਨਾ, ਪਰਮਜੀਤ ਦੀਵਾਨਾ, ਮਾ: ਰਜਿੰਦਰ ਭਦੌੜ, ਡਾ: ਸੁਖਵਿੰਦਰ ਠੀਕਰੀਵਾਲ, ਸੁਰਜੀਤ ਹਠੂਰ, ਬਲਜੀਤ ਦੀਵਾਨਾ, ਡਾ: ਇੰਦਰਜੀਤ ਸਿੰਘ ਸੋਹੀਆਂ, ਮਾ: ਸਰਦੂਲ ਸਿੰਘ ਲੱਖਾ, ਰਸ਼ਪਾਲ ਸਿੰਘ ਚਕਰ, ਸ਼ਿੰਗਾਰਾ ਸਿੰਘ ਸੋਹੀਆਂ, ਮਨਕੰਵਲ ਟੱਲੇਵਾਲ, ਹਰਜੋਤ ਢਿੱਲੋਂ, ਰਾਣਾ ਆਲਮ, ਪੱਤਰਕਾਰ ਮਨਦੀਪ ਦੁਨੀਆਂ, ਕਲਪਨਾ, ਪਰਮਿੰਦਰ ਲਾਡੀ, ਡਾ: ਦਰਸ਼ਨ ਸਿੰਘ, ਸਰਬਜੀਤ ਸਿੰਘ ਠੀਕਰੀਵਾਲਾ, ਗੁਰਪ੍ਰੀਤ ਢਿੱਲੋਂ ਦੀਵਾਨਾ, ਕਾਮਰੇਡ ਨਛੱਤਰ ਸਿੰਘ ਦੀਵਾਨਾ, ਸ਼ਿੰਦਾ ਹਠੂਰ, ਮਾ. ਦਲਜਿੰਦਰ ਸਿੰਘ ਰਾਏਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਦੇ ਵੱਖ-ਵੱਖ ਥਾਵਾਂ 'ਤੇ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ <br/> ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਢਿੱਲਵਾਂ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ
Ad Position 24