ਸ਼ਹਿਣਾ, 16 ਅਪ੍ਰੈਲ (ਸੁਰੇਸ਼ ਗੋਗੀ)-ਸ਼ਹਿਣਾ ਦੇ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਫਾਰਮੇਸੀ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੇ ਦਿੱਤੀ ਤੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਫਾਰਮੇਸੀ ਤੇ ਪੈਰਾ ਮੈਡੀਕਲ ਦੇ ਨਤੀਜੇ ਦੌਰਾਨ ਸੰਸਥਾ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕੀਤੇ | ਬੀ.ਫਾਰਮੇਸੀ ਦੇ ਪਹਿਲੇ ਸਮੈਸਟਰ ਵਿਚੋਂ ਅਰਸ਼ਦੀਪ ਕੌਰ ਨੇ 8.17 ਫ਼ੀਸਦੀ, ਬੀ.ਫਾਰਮੇਸੀ ਦੇ ਚੌਥੇ ਸਮੈਸਟਰ ਵਿਚੋਂ ਸਮਿੰਦਰਜੀਤ ਕੌਰ ਨੇ 7.11 ਫ਼ੀਸਦੀ, ਬੀ.ਫਾਰਮੇਸੀ ਦੇ ਸੱਤਵੇਂ ਸਮੈਸਟਰ ਗੁਰਪ੍ਰੀਤ ਕੌਰ ਨੇ 7.83 ਫ਼ੀਸਦੀ, ਬੀ.ਫਾਰਮੇਸੀ ਪੰਜਵਾਂ ਸਮੈਸਟਰ 'ਚੋਂ ਸੋਨਾ ਵਨੇ ਵਰੁਸਾਲੀ ਨੇ 8.0 ਫ਼ੀਸਦੀ ਅੰਕ ਹਾਸਲ ਕੀਤੇ ਹਨ | ਇਸੇ ਤਰਾਂ ਬੀ.ਐਸ.ਸੀ. ਆਪ੍ਰੇਸ਼ਨ ਥੀਏਟਰ ਵਿਚੋਂ ਸਲੋਨੀ ਸ਼ਰਮਾ ਨੇ 7.83 ਫ਼ੀਸਦੀ, ਓ.ਟੀ.ਟੀ. ਪਹਿਲੇ ਸਮੈਸਟਰ 'ਚੋਂ ਅਰਾਧਨਾ ਨੇ 8.07 ਫ਼ੀਸਦੀ ਅੰਕ ਲੈ ਕੇ ਪਹਿਲਾ, ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਵਿਚੋਂ ਜਸਪ੍ਰੀਤ ਕੌਰ ਨੇ 8.16 ਫ਼ੀਸਦੀ ਅੰਕ ਲੈ ਕੇ ਪਹਿਲਾ, ਬੀ.ਏ. ਕੰਪਿਊਟਰ ਸਾਇੰਸ ਵਿਚੋਂ ਨਵਦੀਪ ਕੌਰ ਨੇ ਪਹਿਲੇ ਸਮੈਸਟਰ ਵਿਚੋਂ 8.0 ਫ਼ੀਸਦੀ ਅੰਕ ਲੈ ਕੇ ਪਹਿਲਾ, ਸੋਨੀ ਬਾਵਾ ਨੇ ਵੀ ਪਹਿਲਾ ਸਥਾਨ ਲਿਆ | ਚੇਅਰਮੈਨ ਸ੍ਰੀ ਪਵਨ ਕੁਮਾਰ ਧੀਰ ਨੇ ਡਾ: ਵਿਵੇਕ ਧੀਰ ਡਾਇਰੈਕਟਰ ਫਾਰਮੇਸੀ, ਕਮਲ ਗੋਇਲ, ਹਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |