04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਰਨਾਲਾ ਪੁਲਿਸ ਬਣੀ ਸੱਤਾਧਾਰੀ ਆਗੂਆਂ ਦੀ ਕਠਪੁਤਲੀ, ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ 'ਤੇ ਕੀਤੇ ਜਾ ਰਹੇ ਨੇ ਝੂਠੇ ਪਰਚੇ ਦਰਜ-ਵਿਧਾਇਕ ਕਾਲਾ ਢਿੱਲੋਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਬਰਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਕਾਂਗਰਸ ਬਰਨਾਲਾ ਦੇ ਆਗੂਆਂ ਅਤੇ ਵਰਕਰਾਂ ਵਲੋਂ ਮਿਤੀ 14 ਮਾਰਚ ਨੂੰ ਸਥਾਨਕ ਕਚਹਿਰੀ ਚੌਂਕ ਵਿਖੇ ਔਰਤਾਂ ਦੇ 48 ਹਜ਼ਾਰ ਰੁਪਏ ਹੜੱਪਣ ਦੇ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ ਸੀ | ਦੂਸਰੇ ਪਾਸੇ ਬਰਨਾਲਾ ਪੁਲਿਸ ਵਲੋਂ ਮਿਤੀ 14 ਮਾਰਚ ਨੂੰ ਹੀ ਇਸ ਧਰਨੇ ਦੌਰਾਨ ਡਿਊਟੀ ਵਿਚ ਵਿਘਨ ਪਾਉਣ ਅਤੇ ਆਵਾਜਾਈ ਜਾਮ ਕਰ ਕੇ ਆਮ ਪਬਲਿਕ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸਮੇਤ 20 ਜਣਿਆਂ ਦੇ ਨਾਮ ਪਾ ਕੇ ਜਦਕਿ 15-20 ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਕਰਜ਼ ਕਰ ਦਿੱਤਾ ਗਿਆ | ਜਿਨ੍ਹਾਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਾਂਗਰਸੀ ਆਗੂ ਨਰਿੰਦਰ ਸ਼ਰਮਾ, ਲਖਵਿੰਦਰ ਸਿੰਘ ਲੱਕੀ ਕੰਡਾ, ਟਿੰਕੂ ਖ਼ਾਨ, ਪਰਮਿੰਦਰ ਸਿੰਘ ਸ਼ੰਮੀ, ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੈਅਰੀਵਾਲਾ, ਸਰਬਜੀਤ ਸਿੰਘ ਸਰਬਾ, ਸਤਨਾਮ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਭੁੱਚਰ, ਸੁਰਿੰਦਰ ਸਿੰਘ, ਧੰਨਾ ਸਿੰਘ, ਸੁਖਵਿੰਦਰ ਸਿੰਘ ਮੁੰਦਰੀ, ਭੁਪਿੰਦਰ ਸਿੰਘ ਕੈਪਟਨ, ਜਸਪ੍ਰੀਤ ਕੌਰ, ਰਾਣੀ ਕੌਰ ਐਮ.ਸੀ., ਮਨਮਿੰਦਰ ਕੌਰ ਪੱਖੋ, ਮਲਕੀਤ ਕੌਰ ਸਹੋਤਾ, ਨਿਰਮਲਜੀਤ ਕੌਰ ਸ਼ਾਮਿਲ ਹਨ | ਪੁਲਿਸ ਵਲੋਂ ਕਾਂਗਰਸੀ ਆਗੂਆਂ 'ਤੇ ਕੀਤੇ ਗਏ ਪਰਚੇ ਦੇ ਅੱਜ ਇਕ ਮਹੀਨੇ ਬਾਅਦ ਸਾਹਮਣੇ ਆਉਣ 'ਤੇ ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰੈਸ ਕਾਨਫ਼ਰੰਸ ਕਰ ਕੇ ਜਿੱਥੇ ਕਾਂਗਰਸੀ ਆਗੂਆਂ ਖ਼ਿਲਾਫ਼ ਕੀਤੀ ਗਈ ਐਫ.ਆਈ.ਆਰ. ਨੂੰ ਪੂਰੀ ਤਰ੍ਹਾਂ ਝੂਠੀ ਅਤੇ ਬੇਬੁਨਿਆਦ ਦੱਸਿਆ ਗਿਆ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਕ ਹਫ਼ਤੇ ਵਿਚ ਪਰਚਾ ਰੱਦ ਨਾ ਕੀਤਾ ਤਾਂ ਉਨ੍ਹਾਂ ਵਲੋਂ ਆਪਣੇ ਹਜ਼ਾਰਾਂ ਸਾਥੀਆਂ 'ਤੇ ਭੁੱਖ ਹੜਤਾਲ ਕੀਤੀ ਜਾਵੇਗੀ ਤੇ ਵੱਡਾ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਚਹਿਰੀ ਚੌਂਕ ਵਿਖੇ ਕਈ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਅਤੇ ਮੀਡੀਆ ਵੀ ਉੱਥੇ ਮੌਜੂਦ ਸੀ | ਧਰਨੇ ਦੌਰਾਨ ਕੋਈ ਵੀ ਅਜਿਹੀ ਗੱਲ ਨਹੀਂ ਹੋਈ ਕਿ ਕਿਸੇ ਆਗੂਆਂ ਵਲੋਂ ਪੁਲਿਸ ਮੁਲਾਜ਼ਮਾਂ ਨਾਲ ਖਿੱਚੋਤਾਣ ਜਾਂ ਉਨ੍ਹਾਂ ਦੀ ਡਿਊਟੀ ਵਿਚ ਵਿਘਨ ਪਾਇਆ ਗਿਆ ਹੋਵੇਗਾ | ਸਮੂਹ ਆਗੂਆਂ ਤੇ ਵਰਕਰਾਂ ਵਲੋਂ ਧਰਨਾ ਪੂਰੇ ਸ਼ਾਂਤਮਈ ਢੰਗ ਨਾਲ ਦਿੱਤਾ ਗਿਆ ਸੀ | ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਪੁਲਿਸ ਸੱਤਾਧਾਰੀ ਧਿਰ ਦੇ ਆਗੂਆਂ ਦੀ ਕਠਪੁਤਲੀ ਬਣ ਚੁੱਕੀ ਹੈ ਅਤੇ ਇਸੇ ਕਾਰਨ ਸਾਜ਼ਿਸ਼ ਤਹਿਤ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ਼ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ 14 ਮਾਰਚ ਨੂੰ ਇਹ ਝੂਠਾ ਪਰਚਾ ਦਰਜ਼ ਕਰਨ ਤੋਂ ਬਾਅਦ ਅੱਜ ਤੱਕ ਉਸ ਨੂੰ ਲਕੋ ਕੇ ਰੱਖਿਆ ਗਿਆ ਤਾਂ ਜੋ ਆਗਾਮੀ ਚੋਣਾਂ ਵਿਚ ਇਸ ਪਰਚੇ ਨੂੰ ਸੱਤਾਧਾਰੀ ਧਿਰ ਲਈ ਹਥਿਆਰ ਵਜੋਂ ਵਰਤਿਆ ਜਾ ਸਕੇ ਅਤੇ ਵਿਰੋਧੀ ਪਾਰਟੀਆਂ ਨੂੰ ਆਗੂਆਂ ਨੂੰ ਡਰਾ ਕੇ ਰੱਖਿਆ ਜਾ ਸਕੇ | ਲੇਕਿਨ ਕਾਂਗਰਸ ਪਾਰਟੀ ਪੁਲਿਸ ਦੀ ਇਸ ਕਾਰਵਾਈ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ | ਪਾਰਟੀ ਆਪਣੇ ਆਗੂਆਂ ਤੇ ਵਰਕਰਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਝੂਠੇ ਪਰਚੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਮਹੇਸ਼ ਕੁਮਾਰ ਲੋਟਾ, ਜਸਮੇਲ ਸਿੰਘ ਡੈਅਰੀਵਾਲਾ, ਕੈਪਟਨ ਭੁਪਿੰਦਰ ਸਿੰਘ ਝਲੂਰ, ਸਤਨਾਮ ਸਿੰਘ ਪੱਤੀ ਸੇਖਵਾਂ, ਸਾਬਕਾ ਚੇਅਰਮੈਨ ਸਰਬਜੀਤ ਕੌਰ, ਕੌਂਸਲਰ ਰਾਣੀ ਕੌਰ, ਸੂਰਤ ਸਿੰਘ ਬਾਜਵਾ, ਮਨਜੀਤ ਸਿੰਘ ਗੁਰੂ, ਸੁਰਿੰਦਰਪਾਲ ਬਾਲਾ ਆਦਿ ਆਗੂ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਮੁਕੱਦਮੇ ਵਿਚ ਅਕਾਲੀ ਆਗੂ ਟਿੰਕੂ ਖ਼ਾਨ ਦਾ ਨਾਂਅ ਵੀ ਸ਼ਾਮਿਲ ਕਰਨਾ ਸੱਤਾਧਾਰੀ ਧਿਰ ਦੀ ਬੁ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਡਕੌਂਦਾ ਨੇ ਕਣਕ ਦੀ ਖ਼ਰੀਦ ਨਾ ਕਰਨ ਦੇ ਰੋਸ ਵਜੋਂ ਕੀਤਾ ਚੱਕਾ ਜਾਮ <br/>
Ad Position 24