ਮਹਿਲ ਕਲਾਂ, 20 ਅਪ੍ਰੈਲ (ਅਵਤਾਰ ਸਿੰਘ ਅਣਖੀ)-ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਵਲੋਂ ਹੋਲੀ ਹਾਰਟ 'ਰਨ ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ | ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣਾ ਅਤੇ ਇੱਕ ਤੰਦਰੁਸਤ, ਨਸ਼ਾ-ਮੁਕਤ ਸਮਾਜ ਦਾ ਨਿਰਮਾਣ ਕਰਨਾ ਸੀ | ਇਹ ਮੈਰਾਥਨ ਸਵੇਰੇ ਮਹਿਲ ਕਲਾਂ ਬੱਸ ਸਟੈਂਡ ਤੋਂ ਸ਼ੁਰੂ ਹੋਈ, ਜਿਸ ਵਿਚ ਵਿਦਿਆਰਥੀਆਂ, ਸਟਾਫ਼ ਅਤੇ ਆਮ ਲੋਕਾਂ ਨੇ ਜੋਸ਼ ਖਰੋਸ਼ ਨਾਲ ਹਿੱਸਾ ਲਿਆ | ਇਸ ਮੈਰਾਥਨ ਵਿਚ ਮਾਲਵਾ ਕਾਲਜ ਅਤੇ ਐਸ.ਬੀ.ਐਸ. ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਐਸ.ਡੀ.ਐਮ. ਸ੍ਰੀਮਤੀ ਕਿ੍ਤਿਕਾ ਗੋਇਲ, ਸ੍ਰੀ ਆਯੂਸ਼ ਗੋਇਲ ਐਸ.ਡੀ.ਐਮ. ਤਪਾ, ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਧਾਲੀਵਾਲ ਐਸ.ਐੱਚ.ਓ. ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤੋਂ ਸੇਧ ਲੈ ਕੇ ਸਮੂਹ ਵਿੱਦਿਅਕ ਸੰਸਥਾਵਾਂ ਨੂੰ ਅਜਿਹੇ ਪੇ੍ਰਰਨਾ ਦਾਇਕ ਪ੍ਰੋਗਰਾਮ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਮੈਰਾਥਨ ਦਾ ਸਮਾਪਨ ਸਕੂਲ ਕੈਂਪਸ 'ਚ ਹੋਇਆ, ਜਿੱਥੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਜੋਸ਼ ਅਤੇ ਇਸ ਨੇਕ ਮਕਸਦ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ | ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਗੋਇਲ ਨੇ ਵੀ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਨਾਲ ਦੌੜ ਵਿਚ ਹਿੱਸਾ ਲਿਆ | ਉਨ੍ਹਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਮਾਜ ਨੂੰ ਇਕੱਠਾ, ਨੌਜਵਾਨਾਂ ਨੂੰ ਤੰਦਰੁਸਤ ਅਤੇ ਨਸ਼ਾ-ਮੁਕਤ ਜੀਵਨ ਵੱਲ ਪ੍ਰੇਰਿਤ ਕਰਦੀਆਂ ਹਨ | ਇਹ ਪ੍ਰੋਗਰਾਮ ਚੇਅਰਮੈਨ ਸ੍ਰੀ ਅਜੈ ਜਿੰਦਲ, ਐਗਜਿਕਿਊਟਿਵ ਡਾਇਰੈਕਟਰ ਸ੍ਰੀ ਰਾਕੇਸ਼ ਬਾਂਸਲ, ਡਾਇਰੈਕਟਰ ਸ੍ਰੀ ਨਿਤਿਨ ਜਿੰਦਲ, ਪਿੰ੍ਰਸੀਪਲ ਸ੍ਰੀਮਤੀ ਗੀਤਿਕਾ ਸ਼ਰਮਾ ਅਤੇ ਵਾਇਸ ਪਿੰ੍ਰਸੀਪਲ ਸ੍ਰੀਮਤੀ ਪਰਦੀਪ ਕੌਰ ਗਰੇਵਾਲ ਦੀ ਰਹਿਨੁਮਾਈ ਹੇਠ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ | ਇਹ ਹੋਲੀ ਹਾਰਟ ਰਨ ਇੱਕ ਵੱਡੀ ਕਾਮਯਾਬੀ ਸਾਬਤ ਹੋਈ ਅਤੇ ਇੱਕ ਮਜ਼ਬੂਤ ਸੰਦੇਸ਼ ਦਿੱਤਾ ਕਿ ਨਸ਼ਿਆਂ ਨੂੰ ਨਾਂਹ, ਜੀਵਨ ਨੂੰ ਹਾਂ |