ਸ਼ਹਿਣਾ, 20 ਅਪ੍ਰੈਲ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ਨੇੜੇ ਪਿੰਡ ਨਾਨਕਪੁਰਾ ਥਿੰਦ ਕੋਠੇ ਵਿਖੇ ਬਿਜਲੀ ਦੇ ਸਪਾਰਕ ਹੋਣ ਨਾਲ ਇਕ ਕਿਸਾਨ ਦਾ ਡੇਢ ਏਕੜ ਤੂੜੀ ਲਈ ਰੱਖਿਆ ਟਾਂਗਰ ਸੜ ਗਿਆ | ਕਿਸਾਨ ਬਲਵਿੰਦਰ ਸਿੰਘ ਕਾਲਾ ਥਿੰਦ ਨੇ ਦੱਸਿਆ ਕਿ ਖੇਤ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਸਫ਼ੈਦੇ ਦੇ ਦਰੱਖਤ ਦੀ ਟਾਹਣੀ ਖਹਿ ਜਾਣ ਨਾਲ ਸਪਾਰਕ ਹੋ ਗਿਆ ਅਤੇ ਚੰਗਿਆੜੀ ਡਿੱਗਣ ਨਾਲ ਟਾਂਗਰ ਨੂੰ ਅੱਗ ਲੱਗ ਗਈ ਅਤੇ ਹਵਾ ਤੇਜ਼ ਹੋਣ ਕਾਰਨ ਖਤਾਨਾਂ ਵਿਚ ਖੜੇ ਘਾਹ ਫੂਸ ਨੂੰ ਚੜ ਗਈ | ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ |