ਬਰਨਾਲਾ, 23 ਅਪ੍ਰੈਲ (ਅਸ਼ੋਕ ਭਾਰਤੀ)-ਜੀ.ਜੀ.ਐੱਸ. ਵਰਲਡ ਸਕੂਲ ਬਰਨਾਲਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਅਨੁਰਾਧਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਧਰਤੀ ਦਿਵਸ ਦੇ ਇਤਿਹਾਸ, ਮਹੱਤਵ ਅਤੇ ਉਦੇਸ਼ਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਵਾਤਾਵਰਨ ਸੁਰੱਖਿਆ, ਪ੍ਰਦੂਸ਼ਣ ਘਟਾਉਣ, ਅਤੇ ਧਰਤੀ ਨੂੰ ਹਰਾ-ਭਰਾ ਰੱਖਣ ਲਈ ਪ੍ਰੇਰਿਤ ਕਰਨਾ ਹੈ | ਇਸ ਮੌਕੇ ਵਿਦਿਆਰਥੀਆਂ ਵਲੋਂ ਸਕੂਲ ਦੇ ਵਿਹੜੇ ਵਿਚ ਬੂਟੇ ਲਾਏ ਗਏ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਦਾਗਰ ਸਿੰਘ ਚਹਿਲ ਨੇ ਕਿਹਾ ਕਿ ਉਦਯੋਗੀਕਰਨ, ਜੰਗਲਾਂ ਦੀ ਕਟਾਈ, ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ, ਪਲਾਸਟਿਕ ਦੀ ਵਰਤੋਂ ਅਤੇ ਰਸਾਇਣਿਕ ਖਾਦਾਂ ਕਾਰਨ ਧਰਤੀ ਗੰਭੀਰ ਸੰਕਟ ਵਿਚ ਹੈ | ਉਨ੍ਹਾਂ ਨੂੰ ਪ੍ਰਦੂਸ਼ਣ ਤੋਂ ਬਚਾਅ ਲਈ ਵੱਖ-ਵੱਖ ਤਰੀਕੇ ਸੁਝਾਏ, ਜਿਵੇਂਕਿ ਵੱਧ ਤੋਂ ਵੱਧ ਰੁੱਖ ਲਗਾਉਣੇ, ਘੱਟ ਪਾਣੀ ਦੀ ਵਰਤੋਂ ਕਰਨੀ, ਪਲਾਸਟਿਕ ਦੀ ਥਾਂ ਕੱਪੜੇ ਜਾਂ ਕਾਗ਼ਜ਼ ਦੇ ਥੈਲਿਆਂ ਦੀ ਵਰਤੋਂ ਕਰਨੀ ਅਤੇ ਆਪਣੇ ਘਰਾਂ ਦੇ ਨੇੜੇ ਛੋਟੇ ਪੱਧਰ 'ਤੇ ਬਾਗ਼ਬਾਨੀ ਕਰਨੀ | ਉਨ੍ਹਾਂ ਬੱਚਿਆਂ ਨੂੰ 'ਹਰ ਬੱਚਾ ਇਕ ਰੁੱਖ' ਦਾ ਸੰਕਲਪ ਦਿੱਤਾ ਅਤੇ ਕਿਹਾ ਕਿ ਜੇਕਰ ਹਰ ਵਿਦਿਆਰਥੀ ਇਕ ਬੂਟਾ ਲਗਾ ਕੇ ਉਸ ਦੀ ਸਾਂਭ-ਸੰਭਾਲ ਕਰੇ, ਤਾਂ ਧਰਤੀ ਨੂੰ ਬਚਾਇਆ ਜਾ ਸਕਦਾ ਹੈ |