09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਕਲੀ ਦੱੁਧ ਦੇ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਵਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ-ਅਮਨਦੀਪ ਸਿੰਘ ਸਾਹੋਕੇ <br/>

Ad Position 21
No active advertisement
ਅਜੀਤ ਡੈਸਕ 24-04-2026
ਸ਼ਹਿਣਾ, 23 ਅਪ੍ਰੈਲ (ਸੁਰੇਸ਼ ਗੋਗੀ)-ਪੰਜਾਬ ਦੇ ਸਾਬਕਾ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨਕਲੀ ਅਤੇ ਸਿਥੈਟਿੰਕ ਦੱੁਧ ਬਣਾਉਣ ਸਬੰਧੀ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ, ਉਪਰੋਕਤ ਚੰਨੀ ਵਲੋਂ ਚੱੁਕਿਆ ਗਿਆ ਕਦਮ ਸ਼ਲਾਘਾਯੋਗ ਕਦਮ ਹੈ | ਇਹ ਸ਼ਬਦ ਸਵ: ਪ੍ਰੀਤਮ ਸਿੰਘ ਸਾਹੋਕੇ ਸਾਬਕਾ ਵਿਧਾਇਕ ਦੇ ਪੋਤਰੇ ਅਮਨਦੀਪ ਸਿੰਘ ਸਾਹੋਕੇ ਸੂਬਾ ਕੁਆਰਡੀਨੇਟਰ ਐੱਸ.ਸੀ ਵਿੰਗ ਹਲਕਾ ਭਦੌੜ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਵੇਂ ਮੱੁਖ ਕਿੱਤਾ ਖੇਤੀਬਾੜੀ ਮੰਨਿਆ ਜਾਂਦਾ ਹੈ, ਪਰ ਸਦੀਆਂ ਤੋਂ ਪੰਜਾਬ ਦੇ ਲੋਕ ਦੱੁਧ ਨੂੰ ਸਹਾਇਕ ਕਿੱਤੇ ਵਜੋਂ ਅਪਣਾਉਂਦੇ ਆ ਰਹੇ ਹਨ | ਇਸ ਖੇਤਰ ਵਿਚ ਕੁੱਝ ਲਾਲਚੀ ਤੇ ਪੈਸੇ ਕਮਾਉਣ ਦੀ ਦੌੜ ਵਿਚ ਸ਼ਾਮਿਲ ਵਿਅਕਤੀਆਂ ਵਲੋਂ ਨਕਲੀ ਤੇ ਸਿੰਥੈਟਿੰਕ ਦੱੁਧ ਤਿਆਰ ਕਰ ਕੇ ਜੋ ਮਾਰਕੀਟ ਵਿਚ ਵੇਚਿਆ ਜਾ ਰਿਹਾ ਹੈ | ਉਸ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਣਾਈ ਵੀਡੀਓ ਲੋਕਾਂ ਨੂੰ ਜਾਗਰੂਕਤਾ ਪੈਦਾ ਕਰਨ ਲਈ ਪਾਈ ਗਈ | ਉਸ ਵੀਡੀਓ ਰਾਹੀਂ ਚੰਨੀ ਵਲੋਂ ਕੋਸ਼ਿਸ਼ ਕੀਤੀ ਗਈ, ਕਿ ਨਿੱਜੀ ਲਾਭ ਲਈ ਕੁੱਝ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਅਤੇ ਅਜਿਹੇ ਲੋਕਾਂ ਨੂੰ ਬੇਨਕਾਬ ਕਰਨ ਲਈ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਲਈ ਕਿ ਕਿਸ ਤਰ੍ਹਾਂ ਲੋਕ ਦੱੁਧ ਤਿਆਰ ਕਰਦੇ ਹਨ | ਅਮਨਦੀਪ ਸਿੰਘ ਸਾਹੋਕੇ ਨੇ ਕਿਹਾ ਕਿ ਇਸ ਕਿੱਤੇ ਨਾਲ ਜੁੜੇ ਇਮਾਨਦਾਰ ਵਿਅਕਤੀ ਮਸਾਂ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ, ਜਦਕਿ ਚਿੱਟੇ ਦੱੁਧ ਵਿਚ ਕਾਲਾ ਕਾਰੋਬਾਰ ਕਰਨ ਵਾਲੇ ਦਿਨਾਂ ਵਿਚ ਹੀ ਤਰੱਕੀਆਂ ਕਰ ਰਹੇ ਹਨ | ਅਮਨਦੀਪ ਸਿੰਘ ਸਾਹੋਕੇ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਲਈ ਲਈ ਚਿੰਤਤ ਰਹੇ ਹਨ ਅਤੇ ਉਨ੍ਹਾਂ ਦੇ ਇਸ ਕਦਮ ਨੂੰ ਵੀ ਪਸ਼ੂ ਪਾਲਕਾਂ ਤੋਂ ਇਲਾਵਾ ਅਣਭੋਲ ਲੋਕਾਂ ਜੋ ਕਿ ਨਕਲੀ ਦੱੁਧ ਵਰਤ ਰਹੇ ਹਨ ਦੇ ਹੱਕ ਵਿਚ ਦੇਖਿਆ ਜਾ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਕਲੀ ਦੱੁਧ ਦੇ ਧੰਦੇ ਵਿਚ ਜੁੜੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਖ਼ਰੀਦ ਪ੍ਰਬੰਧਾਂ ਵਿੱਚ ਦਿੱਕਤਾਂ ਸੰਬੰਧੀ ਮੰਗ ਪੱਤਰ ਸੌਂਪਿਆ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ 30 ਅਪ੍ਰੈਲ ਤੱਕ ਮਨਾਇਆ ਜਾਵੇਗਾ ਟੀਕਾਕਰਨ ਹਫ਼ਤਾ <br/>
Ad Position 24