ਟੱਲੇਵਾਲ, 28 ਅਪ੍ਰੈਲ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਬੈਸਟ ਆਉਟ ਆਫ਼ ਵੇਸਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਦਿਆਰਥਣਾਂ ਨੇ ਵਰਤੋਂ ਤੋਂ ਬਾਹਰ ਹੋ ਚੁੱਕੀ ਸਮੱਗਰੀ ਨੂੰ ਨਵਾਂ ਰੂਪ ਦੇ ਕੇ ਸੁੰਦਰ ਅਤੇ ਲਾਭਕਾਰੀ ਵਸਤਾਂ ਤਿਆਰ ਕੀਤੀਆਂ | ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਪਲਾਸਟਿਕ ਦੀਆਂ ਬੋਤਲਾਂ, ਪੁਰਾਣੇ ਅਖ਼ਬਾਰਾਂ, ਟੀਨ ਦੇ ਡੱਬਿਆਂ, ਰੱਦੀ ਕਾਗ਼ਜ਼, ਲੱਕੜ ਦੇ ਟੁਕੜਿਆਂ, ਪੁਰਾਣੇ ਕੱਪੜਿਆਂ ਅਤੇ ਹੋਰ ਬੇਕਾਰ ਸਮੱਗਰੀ ਦੀ ਵਰਤੋਂ ਕਰਦੇ ਹੋਏ ਫੁੱਲਦਾਨ, ਸਜਾਵਟੀ ਟੋਕਰੀਆਂ, ਪੈਨ ਸਟੈਂਡ, ਆਰਟੀਫੀਸਲ ਫੁੱਲ, ਘਰੇਲੂ ਸਜਾਵਟੀ ਸਮਾਨ ਅਤੇ ਹੋਰ ਆਕਰਸ਼ਕ ਚੀਜ਼ਾਂ ਤਿਆਰ ਕੀਤੀਆਂ | ਇਸ ਮੌਕੇ ਪਿ੍ੰਸੀਪਲ ਚਰਨਦੀਪ ਸਿੰਘ (ਡਾ:), ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |