22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਉੱਗੋਕੇ ਦੇ ਵੱਖ-ਵੱਖ ਸਕੂਲਾਂ ਵਿਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 04-05-2026
ਸ਼ਹਿਣਾ, 3 ਮਈ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਆਪਣੇ ਜੱਦੀ ਪਿੰਡ ਉੱਗੋਕੇ ਵਿਖੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਲੱਖਾਂ ਰੁਪਏ ਦੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਪੜ੍ਹ ਕੇ ਉਹ ਲੋਕਾਂ ਦੇ ਵਿਚ ਵਿਚਰਨ ਯੋਗ ਹੋਇਆ ਅਤੇ ਇੱਥੇ ਪੜ੍ਹਾਉਂਦੇ ਹੋਏ ਅਧਿਆਪਕਾਂ ਤੋਂ ਗਿਆਨ ਪ੍ਰਾਪਤ ਕਰ ਕੇ ਲੋਕ ਸੇਵਾ ਲਈ ਮੈਦਾਨ ਵਿਚ ਨਿਕਲਣ ਦੀ ਸਿੱਖਿਆ ਮਿਲੀ | ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਪੜ੍ਹਾਈ ਕੀਤੀ, ਉਨ੍ਹਾਂ ਸਕੂਲਾਂ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਮਨ ਭਰ ਆਉਂਦਾ ਹੈ | ਉਨ੍ਹਾਂ ਇਸ ਸਮੇਂ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੜ੍ਹਾਈ ਦੌਰਾਨ ਹੀ ਆਪਣੀ ਮੰਜ਼ਿਲ ਦਾ ਟੀਚਾ ਮਿੱਥ ਕੇ ਚੱਲਿਆ ਜਾਵੇ ਤਾਂ ਮੰਜ਼ਿਲ ਆਸਾਨ ਹੋ ਜਾਂਦੀ ਹੈ | ਉਨ੍ਹਾਂ ਨੇ ਸ਼ਹੀਦ ਸੂਬੇਦਾਰ ਅਮਰਜੀਤ ਸਿੰਘ ਸਰਕਾਰੀ ਹਾਈ ਸਕੂਲ ਵਿਖੇ ਕੰਪਿਊਟਰ ਲੈਬ ਲਈ 7 ਨਵੇਂ ਅਤੇ ਆਧੁਨਿਕ ਤਕਨੀਕ ਨਾਲ ਲੈਸ ਕੰਪਿਊਟਰ, ਕਲਾਸ ਲਈ ਸਮਾਰਟ ਐਲ.ਈ.ਡੀ. ਪੈਨਲ ਦਾ ਉਦਘਾਟਨ ਕੀਤਾ | ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 9 ਲੱਖ 55 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਏ ਕਮਰਿਆਂ ਦਾ ਉਦਘਾਟਨ ਕੀਤਾ | ਇਸੇ ਤਰ੍ਹਾਂ ਪ੍ਰਾਇਮਰੀ ਸਕੂਲ ਨੇੜੇ ਡੇਰਾ ਬਾਬਾ ਧਿਆਨ ਸਿੰਘ 7 ਲੱਖ 48 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਏ ਕਮਰੇ ਦਾ ਉਦਘਾਟਨ ਕੀਤਾ | ਇਸ ਸਮੇਂ ਲਵਦੀਪ ਸਿੰਘ ਭਗਤਪੁਰਾ, ਸੁਖਚੈਨ ਸਿੰਘ ਫ਼ੌਜੀ, ਬਰਜਿੰਦਰਪਾਲ ਸਿੰਘ ਡਿਪਟੀ ਡੀ.ਈ.ਓ., ਹਰਿੰਦਰ ਸਿੰਘ ਬਰਾੜ ਬੀ.ਪੀ.ਈ.ਓ. ਸ਼ਹਿਣਾ, ਸਰਪੰਚ ਰਾਮ ਸਿੰਘ ਦਿਉਲ, ਨਛੱਤਰ ਸਿੰਘ ਪੰਚ, ਮੱੁਖ ਅਧਿਆਪਕ ਰਾਕੇਸ਼ ਕੁਮਾਰ, ਲਖਵਿੰਦਰ ਕੌਰ ਮੁੱਖ ਅਧਿਆਪਕ ਪ੍ਰਾਇਮਰੀ ਸਕੂਲ, ਇੰਦਰਜੀਤ ਕੌਰ ਮੁੱਖ ਅਧਿਆਪਕ ਡੇਰਾ ਬਾਬਾ ਧਿਆਨ ਸਿੰਘ, ਮਨਦੀਪ ਸਿੰਘ, ਰਾਧੇ ਸ਼ਿਆਮ, ਅਮਨਦੀਪ ਸਿੰਘ ਦਰਾਜ਼, ਕੈਪਟਨ ਰਘੁਵੀਰ ਸਿੰਘ ਆਦਿ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਬਲਜਿੰਦਰ ਸਿੰਘ ਲਾਲੀ ਬਾਠ ਟਰੱਕ ਯੂਨੀਅਨ ਧਨੌਲਾ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਭਾਜਪਾ ਆਗੂ ਰਣਦੀਪ ਸਿੰਘ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ <br/>
Ad Position 24