18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਆਰੀਆਭੱਟ ਗਰੁੱਪ ਵਿਖੇ ਸਟਾਕ ਮਾਰਕੀਟ ਮਾਹਿਰ ਪਰਮਜੀਤ ਸਚਦੇਵਾ ਨੇ ਸੈਮੀਨਾਰ ਦੌਰਾਨ ਦਿੱਤੀ ਨਿਵੇਸ਼ ਸਬੰਧੀ ਜਾਣਕਾਰੀ <br/>

Ad Position 21
No active advertisement
ਅਜੀਤ ਡੈਸਕ 11-05-2026
ਬਰਨਾਲਾ, 10 ਮਈ (ਗੁਰਪ੍ਰੀਤ ਸਿੰਘ ਲਾਡੀ)-ਆਰੀਆਭੱਟ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਵਲੋਂ ਸਟਾਕ ਮਾਰਕੀਟ ਸਬੰਧੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਮੁੱਖ ਵਕਤਾ ਵਜੋਂ ਸਟਾਕ ਮਾਰਕੀਟ ਮਾਹਿਰ ਪਰਮਜੀਤ ਸਚਦੇਵਾ ਸਨ, ਜੋ ਸਚਦੇਵਾ ਸਟਾਕਸ ਪ੍ਰਾਈਵੇਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਹਨ ਅਤੇ ਨੈਸ਼ਨਲ ਸਟਾਕ ਐਕਸਚੇਂਜ ਤੇ ਬੰਬੇ ਸਟਾਕ ਐਕਸਚੇਂਜ ਦੇ ਮੈਂਬਰ ਵੀ ਹਨ, ਵਿਸ਼ੇਸ਼ ਤੌਰ 'ਤੇ ਪਹੁੰਚੇ | ਸੈਮੀਨਾਰ ਦੌਰਾਨ ਉਨ੍ਹਾਂ ਵਲੋਂ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੂੰ ਸਟਾਕ ਮਾਰਕੀਟ ਅਤੇ ਮਿਊਚੁਅਲ ਫੰਡਾਂ ਰਾਹੀਂ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸ: ਸਚਦੇਵਾ ਨੇ ਆਪਣੇ ਜੀਵਨ ਦੇ ਸੰਘਰਸ਼ ਅਤੇ ਸਫਲਤਾ ਦੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 1978 ਵਿਚ ਕੇਵਲ 150 ਰੁਪਏ ਮਹੀਨਾਵਾਰ ਆਮਦਨ ਨਾਲ ਅਖ਼ਬਾਰ ਵੇਚਣ ਵਾਲੇ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ | ਬਾਅਦ ਵਿਚ 1990 'ਚ ਕੇਵਲ 3,000 ਰੁਪਏ ਦੀ ਪੂੰਜੀ ਨਾਲ ਸਟਾਕ ਮਾਰਕੀਟ ਵਿਚ ਪ੍ਰਵੇਸ਼ ਕਰ ਕੇ ਮਿਹਨਤ, ਪਾਰਦਰਸ਼ਤਾ ਅਤੇ ਸਹੀ ਰਿਸਰਚ ਦੇ ਬਲ 'ਤੇ ਅੱਜ 'ਇਕਨਾਮਿਕਸ ਫਿਨਟੈਸ' ਨੂੰ ਇੱਕ ਪ੍ਰਮੁੱਖ ਪਲੇਟਫ਼ਾਰਮ ਵਜੋਂ ਸਥਾਪਿਤ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਸਿਰਫ਼ ਕਮਾਈ ਕਰਨਾ ਹੀ ਨਹੀਂ, ਸਗੋਂ ਸਮਝਦਾਰੀ ਨਾਲ ਨਿਵੇਸ਼ ਕਰਨਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਲੰਬੇ ਸਮੇਂ ਦੀ ਸੋਚ ਨਾਲ ਨਿਵੇਸ਼ ਕਰਨ, ਵਿੱਤੀ ਅਨੁਸ਼ਾਸਨ ਅਪਣਾਉਣ ਅਤੇ ਧੀਰਜ ਨਾਲ ਧਨ ਸਿਰਜਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਛੋਟੀ ਬੱਚਤ ਅਤੇ ਸਹੀ ਮਾਰਗਦਰਸ਼ਨ ਨਾਲ ਕੋਈ ਵੀ ਵਿਅਕਤੀ ਵੱਡੀ ਆਰਥਿਕ ਮਜ਼ਬੂਤੀ ਹਾਸਲ ਕਰ ਸਕਦਾ ਹੈ | ਆਰੀਆਭੱਟ ਕਾਲਜ ਦੇ ਚੇਅਰਮੈਨ ਇੰਜ. ਰਾਕੇਸ਼ ਗੁਪਤਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿਕੀ ਸਿੰਗਲ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਸਿਧਾਂਤਕ ਨਹੀਂ, ਸਗੋਂ ਪ੍ਰਯੋਗਿਕ ਵਿੱਤੀ ਜਾਣਕਾਰੀ ਦੇਣਾ ਸੀ, ਤਾਂ ਜੋ ਉਹ ਅਸਲ ਜ਼ਿੰਦਗੀ ਵਿਚ ਸਹੀ ਵਿੱਤੀ ਫ਼ੈਸਲੇ ਲੈ ਸਕਣ | ਕਾਲਜ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਵਿਚ ਵਿੱਤੀ ਸਾਖਰਤਾ ਅਤੇ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਡੀਨ ਅਕੈਡਮਿਕਸ ਡਾ. ਭਾਵੇਤ ਗਰਗ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ ਅਤੇ ਕੋਆਰਡੀਨੇਟਰ ਡਾ. ਜਸ਼ਨਜੋਤ ਅਤੇ ਸ੍ਰੀਮਤੀ ਭਾਵੁਕਤਾ ਸ਼ਰਮਾ, ਨਵਦੀਪ ਬਾਂਸਲ, ਵਿਜੇ ਕੁਮਾਰ ਅਤੇ ਚਤਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੇ ਸੈਮੀਨਾਰ ਦੌਰਾਨ ਮਾਰਕੀਟ ਟਰੈਂਡਸ, ਸਮਝਦਾਰ ਨਿਵੇਸ਼ ਰਣਨੀਤੀਆਂ ਅਤੇ ਅਸਲ ਜੀਵਨ ਦੇ ਧਨ ਸਿਰਜਣ ਮਾਡਲਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ | ਆਰੀਆਭੱਟ ਗਰੁੱਪ ਆਫ਼ ਇੰਸਟੀਚਿਊਟਸ ਦੀ ਪ੍ਰਬੰਧਕੀ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਪਰਮਜੀਤ ਸਚਦੇਵਾ ਦਾ ਧੰਨਵਾਦ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿਚ ਬਰਨਾਲਾ ਵੈੱਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਬੀ.ਵੀ.ਐਮ. ਸਕੂਲ ਦੇ ਚੇਅਰਮੈਨ ਪ੍ਰਮੋਦ ਅਰੋੜਾ, ਸੀ.ਏ. ਬਲਰਾਜ ਸਿੰਗਲਾ, ਸੀ.ਏ. ਸੁਨੀਲ ਗਰਗ, ਸੀ.ਏ. ਮਨੋਜ ਗਰਗ, ਸੀ.ਏ. ਕੁਲਦੀਪ ਕੁਮਾਰ, ਸੀ.ਏ. ਰਾਜ ਬਾਂਸਲ, ਸੀ.ਏ. ਸੰਦੀਪ ਸਿੰਘਲ, ਇੰਡਸਟਰੀਅਲ ਚੈਂਬਰ ਦੇ ਪ੍ਰਧਾਨ ਵਿਕਾਸ ਗੋਇਲ, ਦਿਨੇਸ਼ ਕੁਮਾਰ, ਵੈਲਥ ਮੈਨੇਜਰ ਬੀ.ਬੀ. ਗੋਇਲ, ਸੋਨੀ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਰੇ ਮੈਂਬਰ, ਲਵਦੀਪ ਸਿੰਘ ਮੈਨੇਜਰ ਏ.ਯੂ. ਸਮਾਲ ਫਾਈਨਾਂਸ ਬੈਂਕ), ਗਗਨਦੀਪ ਗੋਇਲ (ਮੈਨੇਜਰ ਐਚ.ਡੀ.ਐਫ.ਸੀ. ਬੈਂਕ) ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਲੋਕ ਅਦਾਲਤ ਦਾ ਆਯੋਜਨ 12304 ਕੇਸਾਂ ਦੀ ਸੁਣਵਾਈ, 10179 ਕੇਸਾਂ ਦਾ ਨਿਪਟਾ...
Ad Position 24