05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੰਡਿਆਇਆ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਪੰਜਾਬ ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 15-05-2026
ਹੰਡਿਆਇਆ, 14 ਮਈ (ਗੁਰਜੀਤ ਸਿੰਘ ਖੱੁਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਸਕੂਲ ਇੰਚਾਰਜ ਸ੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਸਾਇੰਸ ਗਰੱੁਪ ਵਿਚੋਂ ਚੇਤਨਪ੍ਰੀਤ ਸਿੰਘ ਸਪੱੁਤਰ ਸੁਖਪਾਲ ਸਿੰਘ ਨੇ 440/500 (88 ਫ਼ੀਸਦੀ) ਅੰਕ ਲੈ ਕੇ ਪਹਿਲਾ, ਹਰਜੋਤ ਕੌਰ ਸਪੱੁਤਰੀ ਦਿਲਜੀਤ ਸਿੰਘ ਨੇ 438/500 (87.6 ਫ਼ੀਸਦੀ) ਅੰਕ ਲੈ ਕੇ ਦੂਜਾ, ਆਕਾਸ਼ ਗਰਗ ਸਪੱੁਤਰ ਸੰਜੀਵ ਕੁਮਾਰ ਨੇ 432/500 (86.4 ਫ਼ੀਸਦੀ) ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੱੁਪ ਵਿਚੋਂ ਵਿਦਿਆਰਥਣ ਜਸਮੀਤ ਕੌਰ ਸਪੁੱਤਰੀ ਜਗਤਾਰ ਸਿੰਘ ਨੇ 455/500 (91 ਫ਼ੀਸਦੀ) ਅੰਕ ਲੈ ਕੇ ਪਹਿਲਾ, ਕ੍ਰਿਸ਼ਕਾ ਰਾਣੀ ਸਪੱੁਤਰੀ ਅਜੀਤ ਕੁਮਾਰ ਨੇ 420/500 (84 ਫ਼ੀਸਦੀ) ਅੰਕ ਲੈ ਕੇ ਦੂਜਾ, ਕੁਲਜੀਤ ਕੌਰ ਸਪੱੁਤਰੀ ਹਾਕਮ ਸਿੰਘ ਨੇ 410/500 (82 ਫ਼ੀਸਦੀ) ਅੰਕ ਲੈ ਕੇ ਤੀਜਾ ਸਥਾਨ ਲਿਆ | ਆਰਟਸ ਗਰੱੁਪ ਵਿਚੋਂ ਸੁਖਮਨਜੀਤ ਸਿੰਘ ਧਾਲੀਵਾਲ ਸਪੱੁਤਰ ਜਗਜੀਤ ਸਿੰਘ ਨੇ 385/500 (77 ਫ਼ੀਸਦੀ) ਅੰਕ ਲੈ ਕੇ ਪਹਿਲਾ, ਧਰਮਪ੍ਰੀਤ ਸਪੱੁਤਰ ਰੇਸ਼ਮ ਸਿੰਘ ਨੇ 353/500 (70.6 ਫ਼ੀਸਦੀ) ਅੰਕ ਲੈ ਕੇ ਦੂਜਾ ਅਤੇ ਇਰਫਾਨ ਖ਼ਾਨ ਸਪੱੁਤਰ ਨਵਾਬ ਖ਼ਾਨ ਨੇ 339/500 (68 ਫ਼ੀਸਦੀ) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਵੋਕੇਸ਼ਨਲ ਗਰੱੁਪ ਵਿਚੋਂ ਸੁਖਮਨਦੀਪ ਸਿੰਘ ਸਪੱੁਤਰ ਕੁਲਦੀਪ ਸਿੰਘ ਨੇ 451/500 (92.2 ਫ਼ੀਸਦੀ) ਅੰਕ ਲੈ ਕੇ ਪਹਿਲਾ, ਰਣਜੋਤ ਸਿੰਘ ਸਪੱੁਤਰ ਭੁਪਿੰਦਰ ਸਿੰਘ ਨੇ 418/500 (83.6 ਫ਼ੀਸਦੀ) ਅੰਕ ਲੈ ਕੇ ਦੂਜਾ, ਯੁਵਰਾਜ ਸਿੰਘ ਸਪੱੁਤਰ ਗੁਰਚਰਨ ਸਿੰਘ ਨੇ 416/500 (83.2 ਫ਼ੀਸਦੀ) ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਾਪਤੀ 'ਤੇ ਸਕੂਲ ਇੰਚਾਰਜ ਅਵਿਨਾਸ਼ ਕੌਰ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਚੋਂ ਜਸਮੀਤ ਬਾਵਾ ਨੇ 441/500 (88.2 ਫ਼ੀਸਦੀ) ਅੰਕ ਲੈ ਕੇ ਪਹਿਲਾ, ਪ੍ਰਭਜੋਤ ਸਿੰਘ ਨੇ 433/500 (86.6 ਫ਼ੀਸਦੀ) ਅੰਕ ਲੈ ਕੇ ਦੂਜਾ ਅਤੇ ਕ੍ਰਿਸ਼ਨ ਸਿੰਘ ਨੇ 427/500 (85.4 ਫ਼ੀਸਦੀ) ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਾਪਤੀ 'ਤੇ ਪਿ੍ੰਸੀਪਲ ਹਰਪ੍ਰੀਤ ਸਿੰਘ, ਲੈਕ: ਗੁਰਲਾਲ ਸਿੰਘ ਬੋਪਾਰਾਏ, ਲੈਕ: ਹਰਬੰਸ ਸਿੰਘ, ਰੁਪਿੰਦਰ ਸਿੰਘ, ਪਿ੍ਤਪਾਲ ਸਿੰਘ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱੁਡੀ ਖ਼ੁਰਦ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸਕੂਲ ਇੰਚਾਰਜ ਜੀਵਨ ਕੁਮਾਰ ਗੋਇਲ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਪਰਦੀਪ ਸਿੰਘ ਸਪੱੁਤਰ ਕਰਮਜੀਤ ਸਿੰਘ ਨੇ 354/500 ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਸਤਕਰਤਾਰ ਸਿੰਘ ਸਪੱੁਤਰ ਨਛੱਤਰ ਸਿੰਘ ਨੇ 342/500 ਅੰਕ ਲੈ ਕੇ ਦੂਜਾ, ਦਿਲਪ੍ਰੀਤ ਸਿੰਘ ਸਪੱੁਤਰ ਰੁਪਿੰਦਰ ਸਿੰਘ ਨੇ 328/500 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਪ੍ਰਾਪਤੀ 'ਤੇ ਸਕੂਲ ਇੰਚਾਰਜ ਜੀਵਨ ਕੁਮਾਰ ਗੋਇਲ ਨੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬੀ.ਜੀ.ਐਸ ਸਕੂਲ ਭਦੌੜ ਦਾ ਸੀ.ਬੀ.ਐਸ.ਈ.ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮਹਿਕਦੀਪ ਕੌਰ ਕਾਮਰਸ ਵਿਭਾਗ 'ਚ ਜ਼ਿਲ੍ਹੇ 'ਚੋਂ ਰਹੀ ਅੱਵਲ- ਐਮ. ਡੀ. ਰਾਏ
Ad Position 24