12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਸਾਨਾਂ ਨੇ ਵੱਖ-ਵੱਖ ਥਾਵਾਂ 'ਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ

Ad Position 21
No active advertisement
ਅਜੀਤ ਡੈਸਕ 17-05-2026
ਸ਼ਹਿਣਾ, 16 ਮਈ (ਸੁਰੇਸ਼ ਗੋਗੀ)-ਭਾਰਤ ਦੀ ਕੇਂਦਰੀ ਹਕੂਮਤ ਭਾਜਪਾ ਦੇ ਇਸ਼ਾਰੇ 'ਤੇ ਸੰਯੁਕਤ ਕਿਸਾਨ ਮੋਰਚੇ ਉੱਪਰ ਚੰਡੀਗੜ੍ਹ ਵਿਖੇ ਕੀਤੇ ਗਏ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਸੁੱਟਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਵਿਰੋਧ ਵਜੋਂ ਅੱਜ ਪਿੰਡ ਸੁਖਪੁਰਾ ਵਿਖੇ ਪੰਜਾਬ ਦੇ ਗਵਰਨਰ ਅਤੇ ਕੇਂਦਰੀ ਹਕੂਮਤ ਦੀ ਅਰਥੀ ਫੂਕੀ ਗਈ | ਇਸ ਮੌਕੇ ਹਰਚਰਨ ਸਿੰਘ, ਹਰਪਾਲ ਸਿੰਘ ਪਾਲੀ, ਜਸਵੀਰ ਸਿੰਘ, ਅੰਗਰੇਜ਼ ਸਿੰਘ ਤੇ ਗੁਰਮੀਤ ਸਿੰਘ ਸੁਖਪੁਰ ਨੇ ਕਿਹਾ ਕਿ ਕਿਸਾਨ ਗਵਰਨਰ ਨੂੰ ਮੰਗ-ਪੱਤਰ ਦੇਣ ਗਏ ਸੀ ਕਿ ਬੀ.ਬੀ.ਐਮ.ਬੀ. ਬੋਰਡ ਵਿਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਨਾ ਕੀਤੀ ਜਾਵੇ, ਕੋਆਪ੍ਰੇਟਿਵ ਸੁਸਾਇਟੀਆਂ ਦੇ ਹੱਦ ਕਰਜ਼ੇ ਵਧਾਏ ਜਾਣ ਤੇ ਨਵੇਂ ਖਾਤੇ ਖੋਲ੍ਹੇ ਜਾਣ ਤੇ ਕਿਸਾਨਾਂ ਨਾਲ ਸੰਬੰਧਿਤ ਹੋਰ ਮੰਗਾਂ ਮੰਨੀਆਂ ਜਾਣ | ਪਰ ਪੰਜਾਬ ਦੇ ਗਵਰਨਰ ਨੇ ਮੰਗ-ਪੱਤਰ ਲੈਣ ਦੀ ਬਜਾਏ ਪੁਲਿਸ ਵਲੋਂ ਕਿਸਾਨਾਂ 'ਤੇ ਜਬਰ ਢਾਹਿਆ ਗਿਆ | ਜਿਸ ਨਾਲ ਭਾਰਤ ਸਰਕਾਰ ਜਮਹੂਰੀਅਤ ਦਾ ਪਾਜ ਦਿਨ ਦਿਹਾੜੇ ਨੰਗਾ ਹੋਇਆ | ਇਸੇ ਤਰ੍ਹਾਂ ਸਨਅਤੀ ਕਸਬਾ ਪੱਖੋਂ ਕੈਂਚੀਆਂ ਵਿਖੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰ ਸਰਕਾਰ ਅਤੇ ਗਵਰਨਰ ਪੰਜਾਬ ਦੇ ਪੁਤਲੇ ਫੂਕੇ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ, ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ, ਬਲਾਕ ਮੀਤ ਪ੍ਰਧਾਨ ਹਰਬੰਸ ਸਿੰਘ ਚੀਮਾ, ਬਲਾਕ ਮੀਤ ਜਗਜੀਤ ਸਿੰਘ ਅਲਕੜਾ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ, ਬਲਾਕ ਸਕੱਤਰ ਲਛਮਣ ਸਿੰਘ, ਗੁਰਮੇਲ ਸਿੰਘ ਜਗਜੀਤਪੁਰਾ, ਪਾਲ ਸਿੰਘ ਜੋਧਪੁਰ, ਰਾਜਾ ਸਿੰਘ ਮੌੜ ਨਾਭਾ, ਗੰਡਾ ਸਿੰਘ ਗਿੱਲ ਕੋਠੇ, ਗੋਗੀ ਸਿੰਘ ਚੀਮਾ, ਮਲਕੀਤ ਸਿੰਘ ਉੱਗੋਕੇ, ਗੁਰਮੇਲ ਸਿੰਘ ਦੀਪਗੜ , ਮਲਕੀਤ ਸਿੰਘ ਸ਼ਹਿਣਾ, ਜਗਸੀਰ ਸਿੰਘ ਨੀਲੋਂ ਕੋਠੇ, ਗੇਜਾ ਸਿੰਘ ਨੈਣੇਵਾਲ ਗੁਰਮੇਲ ਸਿੰਘ ਅਲਕੜਾ, ਵਿਸਾਖਾ ਸਿੰਘ ਭਦੌੜ, ਨਛੱਤਰ ਸਿੰਘ ਰਾਮਗੜ੍ਹ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ.5 ਤੋਂ ਡਾ. ਰਸ਼ਪਾਲ ਸਿੰਘ ਅਤੇ ਵਾਰਡ ਨੰ. 16 ਤੋਂ ਗੁਰਭਗਤ ਸਿੰਘ ਗਿੱਲ ਹੋਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ... ਅਗਲੀ ਖ਼ਬਰ ਪਿੰਡ ਮੌੜ ਮਕਸੂਥਾਂ ਦੇ ਨੌਜਵਾਨ ਦੀ ਨਹਿਰ 'ਚੋਂ ਲਾਸ਼ ਮਿਲੀ <br/>
Ad Position 24