ਧਨੌਲਾ, 22 ਮਈ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੇ ਵਾਰਡ ਨੰ: 11 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਪੰਮਾ ਚੋਣ ਮੈਦਾਨ 'ਚ ਹਨ, ਜਿਨ੍ਹਾਂ ਨੂੰ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਗੁਰਮਤਿ ਪ੍ਰਚਾਰਕ ਭਾਈ ਬਿੱਕਰ ਸਿੰਘ ਬੰਗੇਹਰ, ਨਿਰਭੈ ਸਿੰਘ ਡੇਅਰੀਵਾਲਾ ਤੇ ਖ਼ਾਸ ਕਰ ਕੇ ਮਿਸਤਰੀ ਭਾਈਚਾਰੇ ਵਲੋਂ ਪਰਮਜੀਤ ਸਿੰਘ ਪੰਮਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ | ਜ਼ਿਕਰਯੋਗ ਹੈ ਕਿ ਵਾਰਡ ਨੰਬਰ 11 ਦੀਆਂ ਕੁੱਝ ਵੋਟਾਂ ਬਾਜ਼ੀਗਰ ਬਸਤੀ ਨਾਲ ਤੇ ਕੁੱਝ ਕਾਲੋ ਪੱਤੀ ਨਾਲ ਸਬੰਧਿਤ ਹਨ | ਇਸ ਵਾਰਡ ਵਿਚ ਭਾਵੇਂ ਫਸਵਾਂ ਮੁਕਾਬਲਾ ਹੈ | ਪਰ ਪਰਮਜੀਤ ਸਿੰਘ ਪੰਮਾ ਦੀ ਚੋਣ ਮੁਹਿੰਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |