23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗ੍ਰੰਥੀ ਸਿੰਘਾਂ ਲਈ ਕਮਰਿਆਂ ਦੀ ਨੀਂਹ ਰੱਖੀ

Ad Position 21
No active advertisement
ਅਜੀਤ ਡੈਸਕ 28-05-2026
ਬਰਨਾਲਾ, 27 ਮਈ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਸੇਖਾ ਵਿਖੇ ਸੰਤ ਗਿਆਨੀ ਗੁਰਮੀਤ ਸਿੰਘ ਖੋਸਿਆ ਵਾਲੇ ਦੀ ਰਹਿਨੁਮਾਈ ਹੇਠ ਗ੍ਰੰਥੀ ਸਿੰਘਾਂ ਨੂੰ 3 ਕਮਰੇ ਅਤੇ ਬਾਥਰੂਮ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਅਜੀਤ ਸਿੰਘ, ਸਮਰਜੀਤ ਸਿੰਘ ਮਾਨ ਸੇਖਾ, ਮੀਤ ਮੈਨੇਜਰ ਸੋਹਣ ਸਿੰਘ ਸੋਨੀ ਨੇ ਦੱਸਿਆ ਕਿ ਭਾਈ ਜਰਨੈਲ ਸਿੰਘ ਸਪੁੱਤਰ ਭਾਈ ਮਾਣ ਸਿੰਘ ਵਾਸੀ ਸੇਖਾ ਪ੍ਰਲੋਕ ਸੁਧਾਰ ਗਏ ਸੀ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਗਿਆਨੀ ਅਜੀਤ ਸਿੰਘ ਖੋਸਿਆਂ ਵਾਲੇ ਭਰਾਤਾ ਵਲੋਂ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸੇਖਾ ਵਿਖੇ ਗ੍ਰੰਥੀ ਸਿੰਘਾਂ ਨੂੰ ਕਮਰੇ ਬਣਾ ਕੇ ਦਿੱਤੇ ਜਾਣਗੇ। ਸੰਤ ਭਰਪੂਰ ਸਿੰਘ ਸੇਖਾ-ਝਲੂਰ ਵਾਲੇ, ਸੰਤ ਗੁਰਮੀਤ ਸਿੰਘ ਗੁਰਦੁਆਰਾ ਸਾਹਿਬ ਟਿੱਬੀਸਰ ਕੱਟੂ, ਸੰਤ ਹਰਚੰਦ ਸਿੰਘ ਖੋਸਾ ਕੋਟਲਾ, ਸੰਤ ਮਹਿੰਦਰ ਸਿੰਘ ਜਨੇਰ ਟਕਸਾਲ, ਸੰਤ ਲਾਲ ਸਿੰਘ ਧੂਰਕੋਟ ਵਾਲੇ, ਸੰਤ ਵੀਰ ਜੈ ਬਿੰਦਰ ਸਿੰਘ ਗੋਗੋਆਣੀ ਵਾਲੇ, ਸੰਤ ਕ੍ਰਿਸ਼ਨ ਮੁਨੀ ਸੇਖੇ ਵਾਲਿਆਂ ਨੇ ਕਮਰਿਆਂ ਦੀ ਨੀਂਹ ਰੱਖੀ ਗਈ ਅਤੇ ਪ੍ਰਬੰਧਕਾਂ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਜਗਸੀਰ ਸਿੰਘ ਗਿੱਲ, ਤਾਰਾ ਸਿੰਘ ਗਿੱਲ, ਗਿਆਨੀ ਬਲਜੀਤ ਸਿੰਘ ਬਠਿੰਡਾ, ਗਿਆਨੀ ਸਤਨਾਮ ਸਿੰਘ ਜਨੇਰ, ਬਾਬਾ ਕਰਨੈਲ ਸਿੰਘ ਭਿੰਡਰ ਖੋਸਾ ਪਾਂਡੇ ਵਾਲੇ, ਗ੍ਰੰਥੀ ਇੰਦਰਜੀਤ ਸਿੰਘ ਸੇਖਾ, ਗ੍ਰੰਥੀ ਗੁਰਪ੍ਰੀਤ ਸਿੰਘ ਸੇਖਾ, ਕਾਕਾ ਸਿੰਘ ਸਰਾਂ, ਹਰਮਿੰਦਰ ਸਿੰਘ ਹੈਪੀ, ਹਰਭਜਨ ਸਿੰਘ ਕਰੰਟ, ਭਾਰਾ ਸਿੰਘ ਵੜੈਚ, ਹਰਮੇਲ ਸਿੰਘ, ਭੁਪਿੰਦਰਪਾਲ ਬਾਵਾ, ਰੋਹੀ ਰਾਮ ਸਿੰਘ, ਜੋਧਾ ਸਿੰਘ ਸੇਖਾ, ਸਮੂਹ ਨਗਰ ਪੰਚਾਇਤ, ਲੰਗਰ ਕਮੇਟੀ ਅਤੇ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ 31 ਮਈ ਨੂੰ ਕੀਤੀ ਜਾ ਰਹੇ ਪੰਥਕ ਇਕੱਠ ਦੀ ਤਿਆਰੀ ਸਬੰਧੀ ਇਕੱਤਰਤਾ
Ad Position 24