ਬਰਨਾਲਾ, 1 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ-ਪੱਤਰ ਭੇਜਿਆ ਗਿਆ | ਮੰਗ-ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ-2026 ਸਰਕਾਰ ਵਲੋਂ ਕਾਹਲੀ ਵਿਚ ਪਾਸ ਕੀਤਾ ਗਿਆ ਹੈ | ਇਸ ਵਿਚੋਂ ਤਰੁੱਟੀਆਂ ਨੂੰ ਦੂਰ ਕਰਨਾ, ਜੂਨ 84 ਘੱਲੂਘਾਰੇ ਦੇ ਕਾਂਗਰਸ ਸਰਕਾਰ ਵੇਲੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣਾ, ਦਿੱਲੀ ਹਵਾਈ ਅੱਡੇ ਦਾ ਨਾਂਅ ਇੰਦਰਾ ਗਾਂਧੀ ਤੋਂ ਬਦਲ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਂਅ 'ਤੇ ਰੱਖਣਾ, ਸ਼ੋ੍ਰਮਣੀ ਕਮੇਟੀ ਚੋਣਾਂ ਜਲਦੀ ਕਰਵਾਉਣੀਆਂ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਮਸਲੇ, ਮਜ਼ਦੂਰ ਵਰਗ, ਉਦਯੋਗਪਤੀ, ਮਨਰੇਗਾ, ਸਰਹੱਦੀ ਇਲਾਕੇ ਵਿਚ ਉਦਯੋਗ ਬਚਾਉਣਾ, ਕਰਜ਼ਾ ਮੁਆਫ਼ ਕਰਨਾ, ਪੰਜਾਬੀ ਬੋਲਦੇ ਇਲਾਕੇ ਨਵੰਬਰ 1966 ਤਹਿਤ ਪੰਜਾਬੀ ਸੂਬੇ ਨੂੰ ਪੂਰਾ ਕਰ ਕੇ ਸਿੱਖ ਹਿਤਾਂ ਨੂੰ ਸੁਰੱਖਿਅਤ ਕਰਨਾ, ਦਰਿਆਈ ਪਾਣੀਆਂ ਤੇ ਬਿਜਲਈ ਪ੍ਰੋਜੈਕਟਾਂ ਦੇ ਪ੍ਰਬੰਧ ਅਤੇ ਵੰਡ ਬਾਰੇ ਫ਼ੈਸਲਾ ਕਰਨਾ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਆਦਿ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ-ਪੱਤਰ ਭੇਜਿਆ ਗਿਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਵਿੰਦਰ ਸਿੰਘ ਰੰਮੀ ਢਿੱਲੋਂ, ਜ਼ਿਲ੍ਹਾ ਪ੍ਰਧਾਨ ਦਿਹਾਤੀ ਤਰਨਜੀਤ ਸਿੰਘ ਦੱੁਗਲ, ਸੂਬਾ ਮੀਤ ਪ੍ਰਧਾਨ ਹਰਦੀਪ ਸਿੰਘ ਘੁੰਨਸ, ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ ਅਮਰ ਸਿੰਘ ਬੀ.ਏ., ਅਜੈਬ ਸਿੰਘ ਸਿੱਧੂ, ਰਾਜਾ ਸਿੰਘ ਬੀਹਲਾ, ਜਥੇ: ਸਾਧੂ ਸਿੰਘ ਧਾਲੀਵਾਲ, ਗੁਰਜੀਤ ਸਿੰਘ ਖੱੁਡੀ, ਹਰਪ੍ਰੀਤ ਸਿੰਘ ਰਾਜੀਆ, ਜਥੇਦਾਰ ਜਗਸੀਰ ਸਿੰਘ ਭੋਲਾ, ਹਰਦੇਵ ਸਿੰਘ ਜਵੰਧਾ ਕੁਰੜ, ਬੇਅੰਤ ਟਿੰਕੂ ਦੱੁਗਲ, ਬਿੰਦਰ ਸਿੰਘ ਉਗੋਕੇ, ਮੋਹਨਾ ਸਿੰਘ ਮਹਿਤਾ, ਜੋਧਾ ਸਿੰਘ ਹਮੀਦੀ, ਪ੍ਰਦੀਪ ਸਿੰਘ ਹਮੀਦੀ, ਸਰਬਜੀਤ ਸਿੰਘ, ਕਾਲੂ ਰਾਮ ਆਦਿ ਆਗੂ ਹਾਜ਼ਰ ਸਨ |