ਬਰਨਾਲਾ, 14 ਜੂਨ (ਅਸ਼ੋਕ ਭਾਰਤੀ)-ਨਿਰੰਕਾਰੀ ਮਿਸ਼ਨ ਵਲੋਂ ਸੰਗਰੂਰ ਜ਼ੋਨ ਦਾ ਬਾਲ ਸੰਤ ਸਮਾਗਮ ਬਰਨਾਲਾ ਦੇ ਗ੍ਰੈਂਡ ਕੈਸਲ ਰਿਜ਼ੋਰਟ ਵਿਚ ਕਰਵਾਇਆ ਗਿਆ | ਜਿਸ ਵਿਚ ਸੰਗਰੂਰ ਜੋਨ ਦੀਆਂ 34 ਬਰਾਂਚਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਦੌਰਾਨ ਬੱਚਿਆਂ ਨੇ ਲੋਕ ਨਾਚ, ਭਾਸ਼ਣ, ਗੀਤ, ਐਕਸ਼ਨ ਸਾਂਗ, ਸਕਿੱਟ, ਕਵਿਤਾ, ਕਵੀ ਦਰਬਾਰ ਪੇਸ਼ ਕੀਤਾ ਗਿਆ | ਇੱਕ ਸਕਿੱਟ ਰਾਹੀਂ ਬਾਬਾ ਗੁਰਬਚਨ ਸਿੰਘ ਦੇ ਸੰਦੇਸ਼ - ਸਾਦਾ ਜੀਵਨ ਜਿਊਣਾ, ਨਸ਼ਿਆਂ ਤੋਂ ਦੂਰ ਰਹਿਣਾ ਅਤੇ ਦਾਜ ਲੈਣ ਤੇ ਦੇਣ ਦਾ ਵਿਰੋਧ ਕਰਨ ਨੂੰ ਵੀ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ | ਇਸ ਮੌਕੇ ਜ਼ੋਨਲ ਇੰਚਾਰਜ ਕੁਲਭੂਸ਼ਣ ਚੌਧਰੀ ਨੇ ਬੱਚਿਆਂ ਨੂੰ ਨਸ਼ਿਆਂ ਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਬਰਨਾਲਾ ਬਰਾਂਚ ਦੇ ਸੰਯੋਜਨ ਜੀਵਨ ਗੋਇਲ ਨੇ ਸੰਗਰੂਰ ਜ਼ੋਨ ਦੇ ਜ਼ੋਨਲ ਇੰਚਾਰਜ ਡਾ: ਬੀ.ਸੀ. ਲੂਥਰਾ ਤੇ ਕੁਲਭੂਸ਼ਣ ਚੌਧਰੀ ਦਾ ਸਨਮਾਨ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਸਤਿਗੁਰੂ ਦੀ ਸਿੱਖਿਆ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਨਿਰੰਕਾਰੀ ਮਿਸ਼ਨ ਬਰਨਾਲਾ ਦੇ ਸ਼ਰਧਾਲੂ ਤੇ ਸੰਗਰੂਰ ਜ਼ੋਨ ਦੇ ਇੰਚਾਰਜ ਅਤੇ ਬੱਚੇ ਹਾਜ਼ਰ ਸਨ |