ਸ਼ਹਿਣਾ, 15 ਜੂਨ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਸਾਬਕਾ ਫ਼ੌਜੀ ਅਤੇ ਮੌਜੂਦਾ ਪੰਜਾਬ ਪੁਲਿਸ ਵਿਚ ਮੁਲਾਜ਼ਮ ਸੁਖਦੇਵ ਸਿੰਘ ਦੀ ਦਿਲ ਦੀ ਦੌਰੇ ਨਾਲ ਮੌਤ ਹੋ ਜਾਣ ਉਪਰੰਤ ਅੱਜ ਪਿੰਡ ਜੋਧਪੁਰ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਥਾਣੇਦਾਰ ਰਣਧੀਰ ਸਿੰਘ ਦੀ ਅਗਵਾਈ ਵਿਚ ਪੁਲਿਸ ਦੀ ਗਾਰਦ ਨੇ ਸਲਾਮੀ ਦਿੱਤੀ | ਇਸ ਮੌਕੇ ਸਰਪੰਚ ਵੀਰਪਾਲ ਸਿੰਘ ਠੇਕੇਦਾਰ, ਥਾਣੇਦਾਰ ਸਤਨਾਮ ਸਿੰਘ, ਹਰਦੇਵ ਸਿੰਘ ਸੇਵਾ ਮੁਕਤ ਥਾਣੇਦਾਰ, ਪਰਮਜੀਤ ਕੌਰ ਜੋਧਪੁਰੀ, ਤਰਲੋਚਨ ਸਿੰਘ, ਕੈਪਟਨ ਜਗਤਾਰ ਸਿੰਘ, ਤਰਸੇਮ ਸਿੰਘ ਸੇਮਾ, ਡਾ: ਸ਼ਿੰਦਰਪਾਲ, ਸੁਖਦੇਵ ਸਿੰਘ ਲਾਲੀ, ਚਮਕੌਰ ਸਿੰਘ ਬਾਬੇ ਕੇ, ਹਰਭਗਵਾਨ ਦਾਸ ਭੋਲਾ, ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ |