06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਅਣਪਛਾਤਿਆਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 16-06-2026
ਧਨੌਲਾ, 15 ਜੂਨ (ਜਤਿੰਦਰ ਸਿੰਘ ਧਨੌਲਾ)-ਧਨੌਲਾ ਮੰਡੀ ਅੰਦਰ ਉਸ ਵੇਲੇ ਸਹਿਮ ਫੈਲ ਗਿਆ, ਜਦ ਚਾਰ ਅਣਪਛਾਤੇ ਨੌਜਵਾਨਾਂ ਨੇ ਦੋ ਅÏਰਤਾਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਠਲ ਕਲੀਨਿਕ ਦੇ ਸਾਹਮਣੇ ਖ਼ਰੀਦੋ ਫ਼ਰੋਖ਼ਤ ਕਰਨ ਲਈ ਆਏ ਇਕ ਨੌਜਵਾਨ ਨੂੰ ਮੋਟਰਸਾਈਕਲ ਤੋਂ ਹੇਠਾਂ ਉਤਾਰ ਲਿਆ ਅਤੇ ਬੇਰਹਿਮੀ ਨਾਲ ਪਾਈਪਾਂ ਤੇ ਖੁਰਚਣਿਆਂ ਨਾਲ ਕੁੱਟਮਾਰ ਕੀਤੀ | ਗੁੰਡਾਗਰਦੀ ਦਾ ਨੰਗਾ ਨਾਚ ਦੇਖ ਕੇ ਕੋਈ ਵੀ ਵਿਅਕਤੀ ਨੌਜਵਾਨ ਨੂੰ ਛਡਾਉਣ ਲਈ ਅੱਗੇ ਨਹੀਂ ਵਧਿਆ | ਬਲਕਿ ਕੁੱਟ ਖਾ ਰਿਹਾ ਨੌਜਵਾਨ ਹੀ ਆਪਦੀ ਜਾਨ ਬਚਾਉਣ ਲਈ ਹਿੰਮਤ ਕਰ ਕੇ ਭੱਜ ਨਿਕਲਿਆ ਤੇ ਮਿੱਤਲ ਕਲੀਨਿਕ ਵਾਲੀ ਗਲੀ ਵਿਚ ਦੌੜ ਗਿਆ | ਦੂਸਰੇ ਪਾਸੇ ਹਮਲਾਵਰ ਰਿੰਪਲ ਇਲੈਕਟ੍ਰੋਨਿਕ ਸਟੋਰ ਵਾਲੀ ਗਲੀ ਵਿਚੋਂ ਦੀ ਹੁੰਦੇ ਹੋਏ ਫ਼ਰਾਰ ਹੋ ਗਏ | ਐਸ.ਐਚ.ਓ ਧਨੌਲਾ ਨੂੰ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਸਾਡੇ ਪਾਸ ਕੋਈ ਇਤਲਾਹ ਨਹੀਂ ਆਈ | ਜਦ ਕਿ ਜਿਸ ਤਰੀਕੇ ਨਾਲ ਨੌਜਵਾਨ ਦੀ ਕੁੱਟਮਾਰ ਹੋਈ ਤਾਂ ਉਸ ਦਾ ਬਚਣਾ ਵੀ ਬੜਾ ਮੁਸ਼ਕਿਲ ਸੀ | ਇਸ ਕੁੱਟਮਾਰ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਪ੍ਰੰਤੂ ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ | ਲੋਕਾਂ ਨੇ ਮੰਗ ਕਰਦੇ ਆਖਿਆ ਕਿ ਚਿੱਟੇ ਦਿਨ ਅਜਿਹੇ ਸਾਹਸ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਧੱਕਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਦਿਲ ਦੇ ਦੌਰੇ ਕਾਰਨ ਮੌਤ <br/> ਅਗਲੀ ਖ਼ਬਰ ਸਾਬਕਾ ਨਗਰ ਕੌਂਸਲਰ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Ad Position 24
No active advertisement