ਬਰਨਾਲਾ, 18 ਜੂਨ (ਅਸ਼ੋਕ ਭਾਰਤੀ)-ਸ਼ਹਿਣਾ ਦੇ ਨਾਮਵਰ ਸਮਾਜ ਸੇਵੀ ਤੇ ਕਾਰੋਬਾਰੀ ਗੋਬਿੰਦ ਬੱਲਭ ਸਿੰਗਲਾ ਉਰਫ਼ ਕਾਲਾ ਬਾਬੂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਗਰੁੜ ਪੁਰਾਣ ਦੇ ਭੋਗ ਪਾਏ ਜਾਣ ਉਪਰੰਤ ਪੰਡਿਤ ਰਾਕੇਸ਼ ਕੁਮਾਰ ਕਾਲਿਆਵਾਲੀ ਮੰਡੀ ਨੇ ਕਥਾ ਕਰਦਿਆਂ ਕਿਹਾ ਕਿ ਹਰ ਧਰਮ ਵਿਚ ਮਾਂ-ਬਾਪ ਨੂੰ ਰੱਬ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਸਿੰਗਲਾ ਪਰਿਵਾਰ ਨੇ ਸਵ. ਗੋਬਿੰਦ ਬੱਲਭ ਆਪਣੇ ਬਜ਼ੁਰਗਾਂ ਦੀ ਲੰਬਾ ਸਮਾਂ ਅਥਾਹ ਸੇਵਾ ਕੀਤੀ। ਸ਼ਰਧਾਂਜਲੀ ਸਮਾਗਮ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਸਤਨਾਮ ਸਿੰਘ ਰਾਹੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਬਾਬੂ ਵਿਜੈ ਕੁਮਾਰ ਭਦੌੜੀਆ ਅਤੇ ਮੱਖਣ ਮਿੱਤਲ ਸ਼ਹਿਣਾ ਨੇ ਕਿਹਾ ਕਿ ਮਾ: ਬਨਾਰਸੀ ਦਾਸ ਦਾ ਇਹ ਪੜ੍ਹਿਆ ਲਿਖਿਆ ਪਰਿਵਾਰ ਰਾਜਸੀ ਖੇਤਰ ਵਿਚ ਡੂੰਘੀ ਦਿਲਚਸਪੀ ਰੱਖਦਾ ਆ ਰਿਹਾ ਹੈ। ਜਿਸ ਸਦਕਾ ਸਵ: ਕਾਲਾ ਬਾਬੂ ਦੀ ਨੇੜਤਾ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨਾਲ ਬਣੀ ਤੇ ਲੰਬ ਸਮੇਂ ਤੋਂ ਉਨ੍ਹਾਂ ਨਾਲ ਰਹਿੰਦਿਆਂ ਜਿੱਥੇ ਵਪਾਰਕ ਖੇਤਰ ਵਿਚ ਹੱਥ ਅਜ਼ਮਾਏ, ੳੁੱਥੇ ਰਾਜਨੀਤੀ ਵਿਚ ਵੀ ਲਗਾਅ ਰਿਹਾ। ਉਨ੍ਹਾਂ ਕਿਹਾ ਕਿ ਹਰ ਇਕ ਮਨੁੱਖ ਦਾ ਆਪਣਾ ਸੁਭਾਅ ਹੁੰਦਾ ਹੈ, ਪਰ ਕਾਲਾ ਬਾਬੂ ਖਰੀ ਗੱਲ ਮੂੰਹ ‘ਤੇ ਕਹਿਣ ਦੇ ਆਦੀ ਸਨ। ਇਸ ਮੌਕੇ ਭੋਲਾ ਸਿੰਘ ਵਿਰਕ ਸਟੇਟ ਐਵਾਰਡੀ, ਸ੍ਰੀ ਅਸ਼ੋਕ ਸ਼ਰਮਾ ਐਸ.ਪੀ.ਡੀ, ਬੂਟਾ ਸਿੰਘ ਡੀ.ਐਸ.ਪੀ, ਗੁਰਦੀਪ ਸਿੰਘ ਬਾਠ, ਹਰਪਾਲ ਸਿੰਘ ਵਿਰਕ, ਜਤਿੰਦਰ ਕੁਮਾਰ ਜਿੰਮੀ, ਗੁਰਮੇਲ ਸਿੰਘ ਮੌੜ, ਮਲਕੀਤ ਕੌਰ ਸਹੋਤਾ, ਚਰਨਜੀਤ ਸਿੰਘ ਖੱਟੜਾ, ਸਰਪੰਚ ਗੁਰਜੰਟ ਸਿੰਘ ਚੰਨਣਵਾਲ, ਬੀਰਇੰਦਰ ਸਿੰਘ ਜ਼ੈਲਦਾਰ, ਵਿਵੇਕ ਸਿੰਧਵਾਨੀ, ਡਾ: ਪ੍ਰਵੀਨ ਸਿੰਗਲਾ, ਸਰਪੰਚ ਨਾਜਮ ਸਿੰਘ ਫ਼ੌਜੀ ਸ਼ਹਿਣਾ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਖ਼ਾਲਸਾ, ਹਰਜੀਤ ਸਿੰਘ ਪਟਵਾਰੀ ਭਾਰਤੀ ਜਨਤਾ ਪਾਰਟੀ ਦੇ ਆਗੂ, ਨਰਿੰਦਰ ਗਰਗ ਨੀਟਾ, ਬੱਬੂ ਪੰਧੇਰ, ਪਵਨ ਕੁਮਾਰ ਗਰੋਵਰ, ਕੈਲਾਸ਼ ਚੰਦਰ, ਸ਼ਿਵਜੀ ਰਾਮ ਗਰਗ, ਅਤਿੰਦਰਜੀਤ ਸਿੰਘ ਬਿੱਟੂ ਚੀਮਾ, ਮਾ: ਨਰਿੰਦਰ ਕੁਮਾਰ, ਜਗਸੀਰ ਸਿੰਘ ਗਿੱਲ ਕੋਠੇ, ਹਰਪਾਲ ਸਿੰਘ ਪ੍ਰਧਾਨ, ਗੁਰਮੇਲ ਸਿੰਘ ਗੋਸ਼ਲ, ਗੁਰਵਿੰਦਰ ਸਿੰਘ ਨਾਮਧਾਰੀ, ਸਵਰਨਜੀਤ ਸਿੰਘ ਸਾਬਕਾ ਪੰਚ, ਸੰਜੀਵ ਕੁਮਾਰ ਸਦਿਉੜਾ, ਸੁਖਵਿੰਦਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਿੱਲ, ਰਾਜਪ੍ਰੀਤ ਕੌਰ ਢਿੱਲੋਂ, ਗੁਰਤੇਜ ਸਿੰਘ ਸੰਧੂ ਬਲਾਕ ਪ੍ਰਧਾਨ, ਨਿਰਮਲ ਸਿੰਘ ਨਿੰਮਾ, ਗੁਰਪਿੰਦਰ ਸਿੰਘ ਪਿੰਕੂ, ਗੁਰਚਰਨ ਸਿੰਘ ਸਹੋਤਾ, ਨਾਇਬ ਸਿੰਘ ਪੱਖੋਕੇ, ਸੁਖਦੇਵ ਸਿੰਘ ਝੋਰੜ, ਗੁਰਪ੍ਰੀਤ ਸਿੰਘ ਗਿੱਲ, ਮਨੀ ਆੜ੍ਹਤੀਆ, ਚੇਤਨ ਸ਼ਰਮਾ, ਅਸ਼ਵਨੀ ਕੁਮਾਰ ਬਾਂਸਲ, ਗੁਰਪ੍ਰੀਤ ਸਿੰਘ ਕਾਲਾ ਭਗਰੀਆ, ਸੁਨੀਲ ਕੁਮਾਰ ਭੋਲਾ, ਗੁਰਤੇਜ ਸਿੰਘ ਨੰਬਰਦਾਰ, ਮਨੀਸ਼ ਗਰਗ ਭਦੌੜ, ਸੰਜੀਵ ਕੁਮਾਰ ਸ਼ੈਲੀ, ਹਰੀਸ਼ ਕੁਮਾਰ, ਬੀਰਬਲ ਦਾਸ, ਦੀਨਾ ਨਾਥ ਭਦੌੜ, ਰਾਜ ਕੁਮਾਰ ਮਿੱਤਲ, ਭੁਪਿੰਦਰ ਕੁਮਾਰ ਕਾਲਾ, ਰਿੰਪੀ ਵਰਮਾ, ਜਤਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ, ਵਿਕਾਸ ਬਾਂਸਲ ਆਦਿ ਵੀ ਹਾਜ਼ਰ ਸਨ। ਇਸ ਮੌਕੇ ਗੋਬਿੰਦ ਬੱਲਭ ਉਰਫ਼ ਕਾਲਾ ਬਾਬੂ ਦੇ ਸਪੁੱਤਰ ਗਗਨਦੀਪ ਸਿੰਗਲਾ ਤੇ ਰਮਨਦੀਪ ਸਿੰਗਲਾ ਵਲੋਂ ਸ਼ਹਿਣਾ ਦੀਆਂ ਵੱਖ-ਵੱਖ ਸੰਸਥਾਵਾਂ ਲਈ ਰਾਸ਼ੀ ਭੇਟ ਕੀਤੀ ਗਈ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।
ਗੋਬਿੰਦ ਬੱਲਭ ਸਿੰਗਲਾ ਨੂੰ ਵੱਖ-ਵੱਖ ਆਗੂਆਂ ਨੇ ਕੀਤੀ ਸ਼ਰਧਾਂਜਲੀ ਭੇਟ
ਅਜੀਤ ਡੈਸਕ
19-06-2026