08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਲੇਖਕ ਪਾਠਕ ਸਾਹਿਤ ਸਭਾ ਬਰਨਾਲਾ ਦੇ ਕਾਰਜਕਾਰੀ ਮੈਂਬਰਾਂ ਦੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 27-06-2026
ਬਰਨਾਲਾ, 26 ਜੂਨ (ਅਸ਼ੋਕ ਭਾਰਤੀ)-ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਦੇ ਕਾਰਜਕਾਰੀ ਮੈਂਬਰਾਂ ਦੀ ਇਕੱਤਰਤਾ ਹੋਈ। ਮੀਟਿੰਗ ਦੌਰਾਨ ਕਈ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਸਭਾ ਦੇ ਜਨਰਲ ਸਕੱਤਰ ਡਾ: ਅਮਨਦੀਪ ਸਿੰਘ ਟੱਲੇਵਾਲੀਆ ਨੇ ਦੱਸਿਆ ਕਿ ਸਭਾ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਚਰਚਾ ਕੀਤੀ ਗਈ ਜਿਸ ਦੌਰਾਨ ਸਭਾ ਵਲੋਂ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਪੱਤਰਕਾਰੀ ਸਨਮਾਨ ਦੀ ਸਥਾਪਨਾ ਕੀਤੀ ਗਈ ਅਤੇ ਕੁੱਝ ਸਮਾਗਮਾਂ ਵਿਚ ਅਗਲੇ ਸਾਲ 2027 ਤੋਂ ਬਦਲਾਅ ਕੀਤਾ ਗਿਆ ਹੈ। ਪੱਤਰਕਾਰੀ ਸਨਮਾਨ ਸਬੰਧੀ ਗੱਲ ਕਰਦਿਆਂ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਸਭਾ ਵਲੋਂ ਪਹਿਲਾਂ ਹੀ ਦੋ ਯਾਦਗਾਰੀ ਸਨਮਾਨ ਸਾਲ 2022 ਤੋਂ ਸਥਾਪਤ ਕੀਤੇ ਹੋਏ ਹਨ ਜਿਨ੍ਹਾਂ ਵਿਚ ਲੇਖਕ ਅਤੇ ਪਾਠਕ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ 2026 ਤੋਂ ਇਸ ਹੋਰ ਸਨਮਾਨ ਸਥਾਪਤ ਕੀਤਾ ਗਿਆ ਹੈ ਜਿਹੜਾ ਹਰ ਸਾਲ ਪ੍ਰੋ: ਗਿਆਨੀ ਦਿੱਤ ਸਿੰਘ ਪੱਤਰਕਾਰੀ ਸਨਮਾਨ ਅਧੀਨ ਕਿਸੇ ਪੱਤਰਕਾਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋ: ਗਿਆਨੀ ਦਿੱਤ ਸਿੰਘ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਲਾਹੌਰ ਤੋਂ ਪਹਿਲਾ ਪੰਜਾਬੀ ‘ਖ਼ਾਲਸਾ ਅਖ਼ਬਾਰ’ 1886 ਵਿਚ ਕੱਢਿਆ ਸੀ। ਇਸ ਮੌਕੇ ਡਾ: ਸੰਪੂਰਨ ਸਿੰਘ ਟੱਲੇਵਾਲੀਆ, ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਿਹੋਕ, ਮਨਦੀਪ ਕੁਮਾਰ, ਜੈਸਮੀਨ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀਆਂ 15,000 ਵਿਦਿਆਰਥੀਆਂ ਵਲੋਂ ‘ਅਸੀਂ ਨਸ਼ਾ ਮੁਕਤ ਹਾਂ’ ਮਨੁੱਖੀ ਅੱਖਰ ਰਚਨਾ ਕਰ ਕੇ ਵਿਸ਼ਵ ਰਿਕਾਰਡ ਬਣਾਉਣ ਦਾ... ਅਗਲੀ ਖ਼ਬਰ ਭਗਵੰਤ ਮਾਨ ਦੀਆਂ ਸੱਥਾਂ ਇਕ ਕਾਮੇਡੀ ਸ਼ੋਅ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹਨ- ਵਿਧਾਇਕ ਕਾਲਾ ਢਿੱਲੋਂ
Ad Position 24