ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੰਜਾਬ ਪੁਲਿਸ ਦੀ ‘ਰੁੱਖ ਲਗਾਓ ਮੁਹਿੰਮ’ ਦਾ ਐੱਸ.ਪੀ. ਛਿੱਬਰ ਨੇ ਸੰਗਰੂਰ ’ਚ ਕੀਤਾ ਆਗਾਜ਼

ਸੰਗਰੂਰ, 13 ਜੁਲਾਈ (ਦਮਨਜੀਤ ਸਿੰਘ)–ਪੰਜਾਬ ਪੁਲਿਸ ਵੱਲੋਂ ਸੂਬੇ ਅੰਦਰ ‘ਰੁੱਖ ਲਗਾਓ’ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਵੀ ਜ਼ਿਲ੍ਹੇ ਅੰਦਰ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸੰਗਰੂਰ ਦੇ ਐਸ.

Ad Position 21
No active advertisement
ਅਜੀਤ ਡੈਸਕ 15-07-2026
ਸੰਗਰੂਰ, 13 ਜੁਲਾਈ (ਦਮਨਜੀਤ ਸਿੰਘ)–ਪੰਜਾਬ ਪੁਲਿਸ ਵੱਲੋਂ ਸੂਬੇ ਅੰਦਰ ‘ਰੁੱਖ ਲਗਾਓ’ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਵੀ ਜ਼ਿਲ੍ਹੇ ਅੰਦਰ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸੰਗਰੂਰ ਦੇ ਐਸ.ਪੀ. (ਹੈੱਡਕੁਆਟਰ) ਸ੍ਰੀ ਰਜੇਸ਼ ਛਿੱਬਰ ਵੱਲੋਂ ਜ਼ਿਲ੍ਹੇ ਅੰਦਰ ਇਸ ਮੁਹਿੰਮ ਦਾ ਆਗਾਜ਼ ਸਥਾਨਕ ਪੁਲਿਸ ਲਾਇਨ ਵਿਚਲੇ ਸਰਕਾਰੀ ਮਿਡਲ ਸਮਾਰਟ ਸਕੂਲ ਦੇ ਚੌਗਿਰਦੇ ਵਿੱਚ ਬੂਟਾ ਲਗਾ ਕੇ ਕੀਤੀ। ਬੂਟਾ ਲਗਾਉਣ ਉਪਰੰਤ ਗੱਲਬਾਤ ਕਰਦਿਆਂ ਐਸ.ਪੀ. ਛਿੱਬਰ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸੂਬੇ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਤਹਿਤ ਅਰੰਭੀ ਇਸ ਮੁਹਿੰਮ ਵਿੱਚ ਪੰਜਾਬ ਭਰ ਦੀ ਪੁਲਿਸ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਧਰਤੀ ਤੋਂ ਦਿਨੋਂ ਦਿਨ ਘੱਟ ਰਹੀ ਹਰਿਆਵਲ ਮਨੁੱਖੀ ਜੀਵਨ ਲਈ ਘਾਤਕ ਹੈ। ਉਨ੍ਹਾਂ ਹਰ ਇੱਕ ਪੰਜਾਬੀ ਨੂੰ ਅਪੀਲ ਕੀਤੀ ਕਿ ਆਪ ਸਾਰੇ ਇਸ ਵਰ੍ਹੇ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਵੇ। ਇਸ ਮੌਕੇ ਮੌਜੂਦ ਹੈੱਡ ਕਲਰਕ ਪ੍ਰਿਤਪਾਲ ਸਿੰਘ ਅਤੇ ਸਾਂਝ ਕੇਂਦਰ ਦੇ ਜ਼ਿਲ੍ਹਾ ਇੰਚਾਰਜ਼ ਮਲਕੀਤ ਸਿੰਘ ਨੇ ਵੀ ਵਿਭਾਗ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੂੰ ਨਾਲ ਲੈ ਕੇ ਐਸ.ਪੀ. ਛਿੱਬਰ ਵੱਲੋਂ ਇਸ ਮੁਹਿੰਮ ਬਾਰੇ ਬੋਲਦਿਆਂ ਕਿਹਾ ਕਿ ਸਕੂਲਾਂ ਵਿੱਚ ਹੀ ਬੱਚਿਆਂ ਨੂੰ ਵਾਤਾਵਰਨ ਦੀ ਰਾਖੀ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ ਤਾਂ ਉਹ ਇਸ ਤੋਂ ਜ਼ਰੂਰ ਉਤਸ਼ਾਹਿਤ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਅਹਿਮਦਗੜ ਤੋਂ ਸ਼੍ਰੀ ਮੁਕਤਸਰ ਸਾਹਿਬ ਦੇ ਦਰਸ਼ਨਾਂ ਲਈ 2 ਏਸੀ ਬੱਸਾਂ ਰਾਹੀਂ ਯਾਤਰਾ ਰਵਾਨਾ ਹੋਣ ਦੌਰਾਨ ਨਿਹਾਲ ਸਿੰਘ ਉੱਭੀ ਅ... ਅਗਲੀ ਖ਼ਬਰ ਸਿੱਖਿਆ ਪ੍ਰਤੀ ਸੰਵੇਦਨਹੀਣਤਾ ਦੀ ਰਸਾਤਲ ਤੱਕ ਡਿੱਗੀ ਮੋਦੀ ਸਰਕਾਰ-ਸੁਖਦੇਵ ਸ਼ਰਮਾ
Ad Position 24
No active advertisement