ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਾਂਵੜੀਆਂ ਦੀ ਸੇਵਾ ਲਈ ਸ਼ਿਵਰ ਕੈਂਪ ਦੀ ਸ਼ੁਰੂਆਤ
ਤਪਾ ਮੰਡੀ, 7 ਅਗਸਤ (ਪ੍ਰਵੀਨ ਗਰਗ)-ਭਗਵਾਨ ਸ਼ਿਵ ਦੇ ਅਸ਼ੀਰਵਾਦ ਸਦਕਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਬਾ ਸੁਖਾਨੰਦ ਸ਼ਿਵਰ ਸੇਵਾ ਸੰਘ ਵਲੋਂ ਕਾਂਵੜੀਆਂ ਦੀ ਸੇਵਾ ਲਈ ਕੈਂਪ ਦਾ ਆਯੋਜਨ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕ ਸਥਿਤ ਦਯਾਵੰਤੀ ਬਿਰਧ ਆਸ਼ਰਮ ’ਚ (ਤਪਾ ਤੋਂ 400 ਮੀਟਰ ਪਹਿਲਾ) ਲਗਾਇਆ ਗਿਆ ਹੈ, ਦੀ ਸ਼ੁਰੂਆਤ ਭਗਵਾਨ ਭੋਲੇ ਨਾਥ ਦਾ ਪੂਜਨ ਕਰਨ ਉਪਰੰਤ ਕੀਤੀ ਗਈ। ਬਾਬਾ ਸੁਖਾਨੰਦ ਸ਼ਿਵਰ ਸੇਵਾ ਸੰਘ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਕੈਂਪ ਸ੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਆਉਣ ਵਾਲੀਆਂ ਕਾਂਵੜੀਆਂ ਦੀ ਸੇਵਾ ਲਈ ਲਾਇਆ ਗਿਆ ਹੈ।
ਸ਼
ਸ਼ਹਿਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮੀਟਿੰਗ ਕਰਨ ਉਪਰੰਤ। ਤਸਵੀਰ : ਸੁਰੇਸ਼ ਗੋਗੀ
08-08-2026
ਤਪਾ ਮੰਡੀ, 7 ਅਗਸਤ (ਪ੍ਰਵੀਨ ਗਰਗ)-ਭਗਵਾਨ ਸ਼ਿਵ ਦੇ ਅਸ਼ੀਰਵਾਦ ਸਦਕਾ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬਾਬਾ ਸੁਖਾਨੰਦ ਸ਼ਿਵਰ ਸੇਵਾ ਸੰਘ ਵਲੋਂ ਕਾਂਵੜੀਆਂ ਦੀ ਸੇਵਾ ਲਈ ਕੈਂਪ ਦਾ ਆਯੋਜਨ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕ ਸਥਿਤ ਦਯਾਵੰਤੀ ਬਿਰਧ ਆਸ਼ਰਮ ’ਚ (ਤਪਾ ਤੋਂ 400 ਮੀਟਰ ਪਹਿਲਾ) ਲਗਾਇਆ ਗਿਆ ਹੈ, ਦੀ ਸ਼ੁਰੂਆਤ ਭਗਵਾਨ ਭੋਲੇ ਨਾਥ ਦਾ ਪੂਜਨ ਕਰਨ ਉਪਰੰਤ ਕੀਤੀ ਗਈ। ਬਾਬਾ ਸੁਖਾਨੰਦ ਸ਼ਿਵਰ ਸੇਵਾ ਸੰਘ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਕੈਂਪ ਸ੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਆਉਣ ਵਾਲੀਆਂ ਕਾਂਵੜੀਆਂ ਦੀ ਸੇਵਾ ਲਈ ਲਾਇਆ ਗਿਆ ਹੈ। ਕੈਂਪ ਮੌਕੇ ਕਾਂਵੜੀਆਂ ਲਈ ਖਾਣ-ਪੀਣ, ਮੈਡੀਕਲ ਸਹੂਲਤਾਂ, ਰਿਹਾਇਸ਼ ਸਮੇਤ ਸਾਰੇ ਪ੍ਰਬੰਧ ਤੇ ਹੋਰ ਸਹੂਲਤਾਂ (24 ਘੰਟੇ) ਉਪਲਬਧ ਕਰਵਾਈਆਂ ਗਈਆਂ ਹਨ। ਸ਼ਿਵਰ ਮੌਕੇ 9 ਅਗਸਤ ਨੂੰ ਭਗਵਾਨ ਸ਼ਿਵ ਦੀ ਚੌਂਕੀ ਸਜਾਈ ਜਾਵੇਗੀ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਵਿਕਰਮ ਰਾਠੌੜ ਬਰਨਾਲੇ ਵਾਲੇ ਸ਼ਾਮ 7 ਵਜੇ ਸ਼ਿਵ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ ਅਤੇ 11 ਅਗਸਤ ਸ਼ਿਵਰਾਤਰੀ ਵਾਲੇ ਦਿਨ ਸ਼ਿਵਰ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਡਾ: ਵਿਜੇ ਸ਼ਰਮਾ, ਪ੍ਰਵੀਨ ਘੁੰਨਸ, ਟਿੰਕੂ ਮੌੜ, ਦੀਪਕ ਗਰਗ, ਦੀਪੂ, ਰਾਕੇਸ਼ ਜੇਠੂਕੇ, ਭਿੰਦੀ ਸੁਨਾਮੀਆ, ਛੋਟਾ, ਨਿੰਦਰ ਸਿੰਘ, ਭਿੰਦਰ ਸਿੱਧੂ, ਕਰਨ ਗੁਪਤਾ, ਅੰਕੁ ਬਦਰਾ, ਰੋਕੀ ਬਦਰਾ, ਕਰਨ ਸੁਨਾਮੀਆ, ਈਸ਼ਵਰ ਗੋਇਲ, ਸੰਦੀਪ ਕੁਮਾਰ ਵਿੱਕੀ, ਪਿੰਕੀ ਮੌੜ, ਰਵੀ ਮੌੜ, ਮੇਲਾ ਕਾਲੀਆ, ਰਾਜ਼ੀ, ਅਰਸ਼ੀ ਚੱਠਾ, ਲਵਲੀ, ਗੁੱਗਾ, ਕਮਲ, ਨਵੀ, ਨਵੀ ਸ਼ਰਮਾ, ਸ਼ਾਲੂ, ਅਰਸ਼ੀ, ਹਰਜੋਤ, ਸੁੱਖਾ, ਗਗਨ, ਗਪੁ, ਦਕਸ਼, ਮੰਨਾ, ਦੀਪ, ਜੱਸੂ, ਜਗਨ ਸ਼ਰਮਾ, ਅਵਨੀਸ਼, ਸ਼ੰਟੀ ਬਾਗੜੀਆ, ਨਾਨੂੰ ਮਾਰਵਾੜੀ, ਮਨੀਸ਼, ਭੂਸ਼ਣ, ਨਵੀਂ, ਰਿਤਿਕ, ਜੈਲਾ, ਲੱਭੂ, ਬੂਟਾ ਤੇ ਵਿਜੇ ਆਦਿ ਸਮੂਹ ਮੈਂਬਰ ਮੌਜੂਦ ਸਨ।