07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਆਸਥਾ ਧਾਮ ਮੰਦਰ ਵਿਖੇ ਸ਼ਰਧਾ ਤੇ ਭਗਤੀ ਨਾਲ ਕਰਵਾਇਆ ਵਿਸ਼ਾਲ ਕੀਰਤਨ

ਬਰਨਾਲਾ, 7 ਅਗਸਤ (ਨਰਿੰਦਰ ਅਰੋੜਾ)-ਬਰਨਾਲਾ ਦੇ ਧਨੌਲਾ ਰੋਡ ਸਥਿਤ ਆਸਥਾ ਕਾਲੋਨੀ ਦੇ ਆਸਥਾ ਧਾਮ ਮੰਦਰ ਵਿਖੇ ਵੀਰਵਾਰ ਰਾਤ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਵਿਸ਼ਾਲ ਮਾਤਾ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਪਾਵਨ ਸਮਾਗਮ ਵਿਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਮਾਤਾ ਰਾਣੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 08-08-2026
ਬਰਨਾਲਾ, 7 ਅਗਸਤ (ਨਰਿੰਦਰ ਅਰੋੜਾ)-ਬਰਨਾਲਾ ਦੇ ਧਨੌਲਾ ਰੋਡ ਸਥਿਤ ਆਸਥਾ ਕਾਲੋਨੀ ਦੇ ਆਸਥਾ ਧਾਮ ਮੰਦਰ ਵਿਖੇ ਵੀਰਵਾਰ ਰਾਤ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਵਿਸ਼ਾਲ ਮਾਤਾ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਪਾਵਨ ਸਮਾਗਮ ਵਿਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਮਾਤਾ ਰਾਣੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਪੂਰਾ ਮੰਦਰ ਕੰਪਲੈਕਸ ਮਾਤਾ ਰਾਣੀ ਦੇ ਜੈਕਾਰਿਆਂ ਅਤੇ ਭਜਨਾਂ ਨਾਲ ਗੂੰਜਦਾ ਰਿਹਾ। ਸੰਗਤਾਂ ਵਿਚ ਕੀਰਤਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਾ ਮਾਹੌਲ ਭਗਤੀਮਈ ਬਣਿਆ ਰਿਹਾ। ਇਸ ਮੌਕੇ ਪਰਮ ਸ਼ਰਧੇਯ ਮਾਤਾ ਸੱਤਿਅਮ ਦੇਵਾ ਵਲੋਂ ਰਾਤ 8 ਵਜੇ ਤੋਂ ਮਾਤਾ ਰਾਣੀ ਦੇ ਭਜਨ ਅਤੇ ਗੁਣਗਾਨ ਪੇਸ਼ ਕੀਤੇ ਗਏ। ਉਨ੍ਹਾਂ ਦੀ ਮਧੁਰ ਆਵਾਜ਼ ਵਿਚ ਗਾਏ ਭਜਨਾਂ ਨੇ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਉਨ੍ਹਾਂ ਵਲੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਭਗਤੀ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ ਗਿਆ। ਕੀਰਤਨ ਦੌਰਾਨ ਸੰਗਤਾਂ ਨੇ ਭਜਨਾਂ ਦਾ ਆਨੰਦ ਮਾਣਦਿਆਂ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਮੰਦਰ ਦਾ ਵਾਤਾਵਰਨ ਗੂੰਜਾਂ ਦਿੱਤਾ। ਜ਼ਿਕਰਯੋਗ ਹੈ ਕਿ ਮਾਤਾ ਸੱਤਿਅਮ ਦੇਵਾ ਵਲੋਂ ਫ਼ਤਿਹਾਬਾਦ ਤੋਂ ਮਾਤਾ ਚਿੰਤਪੁਰਨੀ ਧਾਮ ਤੱਕ ਪੈਦਲ ਯਾਤਰਾ ਕੀਤੀ ਜਾ ਰਹੀ ਹੈ। ਇਹ ਪੈਦਲ ਯਾਤਰਾ 4 ਅਗਸਤ ਨੂੰ ਫ਼ਤਿਹਾਬਾਦ ਤੋਂ ਸ਼ੁਰੂ ਹੋਈ ਸੀ ਅਤੇ ਇਸੇ ਯਾਤਰਾ ਦੌਰਾਨ ਮਾਤਾ ਜੀ ਬਰਨਾਲਾ ਪਹੁੰਚੇ। 12 ਅਗਸਤ ਨੂੰ ਮਾਤਾ ਸੱਤਿਅਮ ਦੇਵਾ ਜੀ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਪਹੁੰਚ ਕੇ ਦਰਸ਼ਨ ਕਰਨਗੇ। ਇਸ ਮੌਕੇ ਰਾਜੂ ਮੋਮਬਤੀਆਂ ਵਾਲੇ, ਰਾਕੇਸ਼ ਅਰੋੜਾ, ਅਸ਼ਵਨੀ ਸੋਨੀ, ਮੁਰਲੀ, ਹਰਦੀਪ ਵਿੱਕੀ ਠੇਕੇਦਾਰ, ਦਿਨੇਸ਼ ਕੁਮਾਰ, ਰਾਕੇਸ਼ ਭੋਲਾ, ਵਿਕਾਸ ਸੋਨੀ, ਸੱਤ ਪਾਲ, ਦੀਪਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਟੱਲੇਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਹੋਈ ਮੀਟਿੰਗ ਅਗਲੀ ਖ਼ਬਰ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਾਂਵੜੀਆਂ ਦੀ ਸੇਵਾ ਲਈ ਸ਼ਿਵਰ ਕੈਂਪ ਦੀ ਸ਼ੁਰੂਆਤ
Ad Position 24